ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

Wednesday, Dec 29, 2021 - 10:50 AM (IST)

ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਟੋਹਾਨਾ (ਸਸ਼ੀਲ)— ਬੀਤੇ ਕੱਲ੍ਹ ਹਰਿਆਣਾ ਦੇ ਕੈਬਨਿਟ ਦਾ ਵਿਸਥਾਰ ਹੋਇਆ। ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਟੋਹਾਨਾ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਉੱਥੇ ਹੀ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਟੋਹਾਨਾ ਵਿਚ ਕੈਟਰਿੰਗ ਦਾ ਕੰਮ ਕਰਨ ਵਾਲੇ ਲਵਲੀ ਮਹਿਤਾ ਅਤੇ ਅੰਸ਼ਿਤ ਮਹਿਤਾ ਆਪਣੇ ਦੋ ਦੋਸਤਾਂ ਨਾਲ ਮੰਗਲਵਾਰ ਸਵੇਰੇ ਚੰਡੀਗੜ੍ਹ ’ਚ ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਗਏ ਸਨ। ਮੌਤ ਦੇ ਕੁਝ ਸਮਾਂ ਪਹਿਲਾਂ ਹੀ ਦੋਵੇਂ ਦੋਸਤਾਂ ਨੇ ਇਕੱਠੇ ਕੈਬਨਿਟ ’ਚ ਸ਼ਾਮਲ ਹੋਣ ’ਤੇ ਮੰਤਰੀ ਦਵਿੰਦਰ ਬਬਲੀ ਨੂੰ ਵਧਾਈ ਦਿੱਤੀ ਸੀ।

ਇਹ ਵੀ ਪੜ੍ਹੋ : ਘਰ ਦੀਆਂ ਅਲਮਾਰੀਆਂ ’ਚ ਭਰੇ ਸਨ ਕਰੋੜਾਂ ਰੁਪਏ,ਅਜਿਹਾ ਸੀ ਪਿਊਸ਼ ਜੈਨ ਦਾ ‘ਲਾਈਫ ਸਟਾਈਲ’

PunjabKesari

ਦੱਸ ਦੇਈਏ ਕਿ ਮੰਗਲਵਾਰ ਨੂੰ ਹਰਿਆਣਾ ਰਾਜਭਵਨ ’ਚ ਦੋ ਮੰਤਰੀਆਂ ਦਵਿੰਦਰ ਬਬਲੀ ਅਤੇ ਕਮਲਾ ਗੁਪਤਾ ਦਾ ਸਹੁੰ ਚੁੱਕ ਸਮਾਰੋਹ ਸੀ, ਜਿਸ ’ਚ ਹਿੱਸਾ ਲੈਣ ਲਈ ਇਹ ਨੌਜਵਾਨ ਪਹੁੰਚੇ ਸਨ। ਸਮਾਰੋਹ ਖ਼ਤਮ ਹੋਣ ਮਗਰੋਂ ਦੇਰ ਸ਼ਾਮ ਉਹ ਚੰਡੀਗੜ੍ਹ ਤੋਂ ਟੋਹਾਨਾ ਵਾਪਸ ਆ ਰਹੇ ਸਨ। ਜਦੋਂ ਇਹ ਸਾਰੇ ਦੋਸਤ ਦੇਰ ਰਾਤ ਵਾਪਸ ਪਰਤ ਰਹੇ ਸਨ ਤਾਂ ਪਟਿਆਲਾ ਨੇੜੇ ਗਾਂ ਅੱਗੇ ਆ ਗਈ। ਇਸ ਨਾਲ ਗੱਡੀ ਦਾ ਸੰਤੁਲਨ ਵਿਗੜਨ ਨਾਲ ਗੱਡੀ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਚਾਲਕ 24 ਸਾਲਾ ਅੰਸ਼ਿਤ ਮਹਿਤਾ ਅਤੇ ਉਸ ਦੀ ਅੱਗੇ ਵਾਲੀ ਸੀਟ ’ਤੇ ਬੈਠੇ 30 ਸਾਲਾ ਲਵਲੀ ਦੀ ਮੌਤ ਹੋ ਗਈ, ਜਦਕਿ ਪਿਛਲੀ ਸੀਟ ’ਤੇ ਬੈਠੇ ਦੋ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹਨ। ਜ਼ਖਮੀਆਂ ਦਾ ਇਲਾਜ ਜਾਰੀ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਦੇਰ ਰਾਤ ਨੂੰ ਹੀ ਪਰਿਵਾਰਕ ਮੈਂਬਰ ਚੰਡੀਗੜ੍ਹ ਪਹੁੰਚੇ।

ਇਹ ਵੀ ਪੜ੍ਹੋ : ਦਿੱਲੀ-ਮੁੰਬਈ ’ਚ ਵੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਲੁਧਿਆਣਾ ਬੰਬ ਧਮਾਕੇ ਦਾ ਮਾਸਟਰਮਾਈਂਡ


author

Tanu

Content Editor

Related News