ਨੋਟਬੰਦੀ ਦੇ 2 ਸਾਲ: ਮਨਮੋਹਨ ਸਿੰਘ ਨੇ ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

11/08/2018 2:01:27 PM

ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਮੋਦੀ ਸਰਕਾਰ ਦਾ ਬਦਕਿਸਮਤੀ ਫੈਸਲਾ ਸੀ, ਜਿਸ ਤੋਂ ਦੇਸ਼ ਹੁਣ ਤੱਕ ਬਾਹਰ ਨਹੀਂ ਆਇਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਇਕ 'ਬੀਮਾਰ ਸੋਚ' ਵਾਲਾ ਅਤੇ 'ਮਨਹੂਸ' ਕਦਮ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਸੋਚੇ ਸਮਝੇ ਚੁੱਕਿਆ ਸੀ। ਉਨ੍ਹ੍ਹਾਂ ਨੇ ਕਿਹਾ ਹੈ ਕਿ ਨੋਟਬੰਦੀ ਤੋਂ ਹਰ ਵਿਅਕਤੀ ਪ੍ਰਭਾਵਿਤ ਹੋਇਆ ਹੈ। ਛੋਟੇ ਤੋਂ ਲੈ ਕੇ ਕਾਰੋਬਾਰੀਆਂ ਤੱਕ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ।

ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨੋਟਬੰਦੀ ਇਕ ਅਜਿਹਾ ਜ਼ਖਮ ਹੈ, ਜੋ ਕਦੀ ਨਹੀਂ ਭਰ ਸਕਦਾ। ਨੋਟਬੰਦੀ ਨੇ ਅਰਥ ਵਿਵਸਥਾ ਦੀ ਕਮਰ ਤੋੜ ਦਿੱਤੀ ਹੈ। ਇਸ ਦੇ ਚੱਲਦਿਆਂ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਸਕੀਆਂ ਹਨ। ਨੋਟਬੰਦੀ ਦੇ ਕਾਰਨ ਰੁਪਏ ਦਾ ਲੈਵਲ ਵੀ ਕਾਫੀ ਹੇਠਾਂ ਆ ਗਿਆ ਹੈ। 

ਇਸ ਤੋਂ ਇਲਾਵਾ ਤ੍ਰਿਣਾਮੂਲ ਕਾਂਗਰਸ ਮੁੱਖੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਦੇ ਦਿਨ ਨੂੰ ''ਕਾਲਾ ਦਿਵਸ'' ਕਰਾਰ ਦਿੱਤਾ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਕ ਟਵੀਟ ਕਰ ਕੇ ਨੋਟਬੰਦੀ ਦੀ 'ਕੀਮਤ' ਸਮਝਾਈ। ਥਰੂਰ ਨੇ ਇਸ ਦਿਨ ਨੂੰ ਆਫਤ ਦੱਸਦੇ ਹੋਏ #DemonetisationDisasterDay ਦੇ ਨਾਂ ਨਾਲ ਟਵੀਟ ਕੀਤਾ ਹੈ।


Related News