ਤਾਲਾਬ ''ਚ ਡੁੱਬਣ ਕਾਰਨ ਦੋ ਸਾਲਾ ਬੱਚੀ ਦੀ ਮੌਤ, ਪਿੰਡ ''ਚ ਪਸਰਿਆ ਮਾਤਮ

Monday, Sep 09, 2024 - 04:02 PM (IST)

ਤਾਲਾਬ ''ਚ ਡੁੱਬਣ ਕਾਰਨ ਦੋ ਸਾਲਾ ਬੱਚੀ ਦੀ ਮੌਤ, ਪਿੰਡ ''ਚ ਪਸਰਿਆ ਮਾਤਮ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ 'ਚ ਟੋਹਾਣਾ ਬਲਾਕ ਦੇ ਪਿੰਡ ਨਾਂਗਲੀ ਵਿਚ ਦੋ ਸਾਲਾ ਬੱਚੀ ਆਰੂਸ਼ੀ ਖੇਡਦੇ ਹੋਏ ਘਰ ਦੇ ਬਾਹਰ ਬਣੇ ਤਾਲਾਬ 'ਚ ਡੁੱਬ ਗਈ ਅਤੇ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਘਰ ਦੇ ਲੋਕ ਖੇਤਾਂ ਵਿਚ ਕੰਮ ਕਰਨ ਗਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕਰੀਬ ਡੇਢ ਘੰਟੇ ਬਾਅਦ ਜਦੋਂ ਮਾਂ ਘਰ ਪਰਤੀ ਅਤੇ ਬੱਚੀ ਘਰ ਨਹੀਂ ਮਿਲੀ ਤਾਂ ਉਸ ਦੀ ਤਲਾਸ਼ ਕੀਤੀ ਗਈ। ਬੱਚੀ ਘਰ ਦੇ ਬਾਹਰ ਕੁਝ ਦੂਰੀ 'ਤੇ ਬਣੇ ਤਾਲਾਬ ਵਿਚ ਮਿਲੀ। ਬੱਚੀ ਦੀ ਮਾਂ ਨੇ ਤਾਲਾਬ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚੀ ਦੀ ਮੌਤ ਕਾਰਨ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ। ਬੱਚੀ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ- ਪਿੰਡਾਂ ’ਚ ‘ਗੈਰ-ਹਿੰਦੂਆਂ’ ਦੇ ਦਾਖ਼ਲੇ ’ਤੇ ਪਾਬੰਦੀ, ਪਿੰਡ ਵਾਸੀਆਂ ਨੇ ਲਾਏ ‘ਸਾਈਨ ਬੋਰਡ’

ਜਾਣਕਾਰੀ ਮੁਤਾਬਕ ਟੋਹਾਣਾ ਡਵੀਜ਼ਨ ਦੇ ਪਿੰਡ ਨਾਂਗਲੀ ਵਿਚ ਅਮੀਨ ਖਾਨ ਅਤੇ ਸਲਮਾ ਦੀ 2 ਸਾਲ ਦੀ ਧੀ ਸ਼ਾਮ ਨੂੰ ਆਪਣੇ ਭਰਾ ਅਤੇ ਹੋਰ ਬੱਚਿਆਂ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਪਰਿਵਾਰਕ ਮੈਂਬਰ ਕੰਮ 'ਤੇ ਗਏ ਹੋਏ ਸਨ। ਇਸ ਦੌਰਾਨ ਬੱਚੀ ਖੇਡਦੇ ਹੋਏ ਤਾਲਾਬ 'ਚ ਜਾ ਡਿੱਗੀ। ਆਰੂਸ਼ੀ ਦੇ ਚਾਚਾ ਅਮੀਨ ਅਤੇ ਮਾਸੀ ਸੀਮਾ ਨੇ ਦੱਸਿਆ ਕਿ ਕਰੀਬ ਡੇਢ ਘੰਟੇ ਬਾਅਦ ਸਲਮਾ ਘਰ ਆਈ ਤਾਂ ਉਸ ਨੂੰ ਆਰੂਸ਼ੀ ਨਹੀਂ ਮਿਲੀ। ਪਰਿਵਾਰ ਨੇ ਬੱਚੀ ਨੂੰ ਇੱਧਰ-ਉੱਧਰ ਲੱਭਿਆ। ਉਸ ਦੌਰਾਨ ਬੱਚੀ ਘਰ ਦੇ ਬਾਹਰ ਕੁਝ ਦੂਰੀ 'ਤੇ ਬਣੇ ਤਾਲਾਬ ਵਿਚ ਮਿਲੀ। 

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ੌਫ; ਸਰਕਾਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ

ਘਟਨਾ ਮਗਰੋਂ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਿਚ ਤਿੰਨ ਹੋਰ ਤਾਲਾਬ ਹਨ, ਸਾਰਿਆਂ ਦੀ ਚਾਰਦੀਵਾਰੀ ਹੈ ਪਰ ਜਿਸ ਤਾਲਾਬ ਵਿਚ ਡੁੱਬ ਕੇ ਬੱਚੀ ਦੀ ਮੌਤ ਹੋਈ ਹੈ, ਸਿਰਫ ਇਸ ਦੀ ਚਾਰ ਦੀਵਾਰੀ ਨਹੀਂ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਲਈ ਸਰਪੰਚ ਤੋਂ ਮੰਗ ਕੀਤੀ ਗਈ ਹੈ ਕਿ ਤਾਲਾਬ ਦੀ ਚਾਰ ਦੀਵਾਰੀ ਬਣਵਾ ਦਿੱਤੀ ਜਾਵੇ ਪਰ ਹੁਣ ਤੱਕ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News