ਸਦਨ ’ਚ ਪਾਸ ਹੋਏ ਯੂਨੀਵਰਸਿਟੀ ਦੇ 2 ਬਿੱਲ

Wednesday, Mar 23, 2022 - 02:21 AM (IST)

ਸਦਨ ’ਚ ਪਾਸ ਹੋਏ ਯੂਨੀਵਰਸਿਟੀ ਦੇ 2 ਬਿੱਲ

ਜੈਪੁਰ (ਬਿਊਰੋ)- ਨੈਸ਼ਨਲ ਲਾਅ ਯੂਨੀਵਰਸਿਟੀ (ਐੱਨ. ਐੱਲ. ਯੂ.) ਜੋਧਪੁਰ ਅਤੇ ਹਰਿਦੇਵ ਜੋਸ਼ੀ ਪੱਤਰਕਾਰਤਾ ਯੂਨੀਵਰਸਿਟੀ ਜੈਪੁਰ ’ਚ ਕੁਲਪਤੀ ਨੂੰ ਲੈ ਕੇ ਮੰਗਲਵਾਰ ਨੂੰ ਵਿਧਾਨ ਸਭਾ ’ਚ ਬਹਿਸ ਅਤੇ ਵਿਵਾਦ ਤੋਂ ਬਾਅਦ ਵੱਖ-ਵੱਖ ਸੋਧ ਬਿਲ ਪਾਸ ਕਰ ਦਿੱਤੇ ਗਏ। ਹਰਿਦੇਵ ਜੋਸ਼ੀ ਯੂਨੀਵਰਸਿਟੀ ’ਚ ਕੁਲਪਤੀ ਦੀਆਂ ਪਹਿਲਾਂ ਤੈਅ ਯੋਗਤਾਵਾਂ ਨੂੰ ਬਦਲ ਕੇ ਹੁਣ ਉਸ ’ਚ ਪੱਤਰਕਾਰਤਾ ਅਤੇ ਲੋਕਸੰਚਾਰ ਦੇ ਤਜ਼ਰਬੇ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਹੈ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਉੱਥੇ ਹੀ ਐੱਨ. ਐੱਲ. ਯੂ. ਜੋਧਪੁਰ ’ਚ ਕੁਲਪਤੀ ਦਾ ਕਾਰਜਕਾਲ ਅਤੇ ਰਜਿਸਟਰਾਰ ’ਤੇ ਵਿਵਸਥਾ ਬਦਲੀ ਹੈ। ਸੋਧ ਬਿੱਲ ’ਚ ਇਹ ਵਿਵਸਥਾ ਕੀਤੀ ਹੈ ਕਿ ਇਕ ਵਿਅਕਤੀ ਦੋ ਵਾਰ ਤੋਂ ਜ਼ਿਆਦਾ ਕੁਲਪਤੀ ਨਹੀਂ ਬਣ ਸਕੇਗਾ। 70 ਸਾਲ ਦੀ ਵੱਧ ਉਮਰ ਦਾ ਵਿਅਕਤੀ ਵੀ ਕੁਲਪਤੀ ਨਹੀਂ ਬਣ ਸਕੇਗਾ। ਇਸ ਦੇ ਨਾਲ ਹੀ ਐੱਨ. ਐੱਲ. ਯੂ. ਜੋਧਪੁਰ ’ਚ ਹੁਣ ਸਿਰਫ ਆਈ. ਏ. ਐੱਸ. ਜਾਂ ਆਰ. ਏ. ਐੱਸ. ਅਫਸਰ ਹੀ ਰਜਿਸਟਰਾਰ ਦੇ ਅਹੁਦੇ ’ਤੇ ਲੱਗਣਗੇ।

ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਸਰਕਾਰ ਨੇ ਸਦਨ ’ਚ ਵਾਪਸ ਲਿਆ ਗੁਰੂਕੁਲ ਯੂਨੀਵਰਸਿਟੀ ਦਾ ਬਿੱਲ
ਸੂਬਾ ਵਿਧਾਨ ਸਭਾ ’ਚ ਉਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਸਦਨ ਦੇ ਟੇਬਲ ’ਤੇ ਰੱਖੇ ਗਏ ਗੁਰੂਕੁਲ ਯੂਨੀਵਰਸਿਟੀ ਸੀਕਰ ਬਿੱਲ 2022 ਦੇ ਤੱਥ ਗਲਤ ਹੋਣ ’ਤੇ ਵਿਰੋਧੀ ਧਿਰ ਨੇ ਸਰਕਾਰ ’ਤੇ ਜੰਮ ਕੇ ਵਿਅੰਗ ਕੀਤੇ। ਇਸ ’ਤੇ ਉੱਚ ਸਿੱਖਿਆ ਰਾਜ ਮੰਤਰੀ ਨੇ ਬਿੱਲ ਨੂੰ ਪਾਸ ਕਰਨ ਦੀ ਜਗ੍ਹਾ ਉਸ ਨੂੰ ਵਾਪਸ ਲੈ ਲਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News