ਅੱਤਵਾਦੀ ਸ਼ਾਹਨਵਾਜ ਯੂ. ਪੀ. ਚੋਂ ਕਾਬੂ

Friday, Feb 22, 2019 - 01:08 PM (IST)

ਅੱਤਵਾਦੀ ਸ਼ਾਹਨਵਾਜ ਯੂ. ਪੀ. ਚੋਂ ਕਾਬੂ

ਸਹਾਰਨਪੁਰ- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦੀ ਰੋਧੀ ਦਸਤੇ (ਏ. ਟੀ. ਐੱਸ) ਨੇ ਅੱਜ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਸ਼ਮੀਰੀ ਵਿਦਿਆਰਥੀ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਦੀ ਤਾਰ ਪੁਲਵਾਮਾ ਹਮਲੇ ਦੇ ਜ਼ਿੰਮੇਵਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਦੀ ਸੰਭਾਵਨਾ ਹੈ। ਇਹ ਕਾਰਵਾਈ ਸਹਾਰਨਪੁਰ ਦੇ ਦੇਵਬੰਦ ਥਾਨਾ ਖੇਤਰ ਸਥਿਤ ਇਕ ਹੋਸਟਲ ਤੋਂ ਕੀਤੀ ਗਈ ਹੈ।

ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਚੋਂ ਇਕ ਦਾ ਨਾਂ ਸ਼ਾਹਨਵਾਜ ਅਹਿਮਦ ਤੇਲੀ ਹੈ। ਸ਼ਾਹਨਵਾਜ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਏ. ਟੀ. ਐੱਸ. ਮੁਤਾਬਕ ਇਨ੍ਹਾਂ ਵਿਦਿਆਰਥੀਆਂ ਦੇ ਫੋਨ ਤੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਵੀ ਬਰਾਮਦ ਹੋਈਆ ਹਨ। ਏ. ਟੀ. ਐੱਸ. ਨੂੰ ਸ਼ੱਕ ਹੈ ਕਿ ਇਸ ਸੰਬੰਧੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਹੋ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਏ. ਟੀ. ਐੱਸ. ਨੇ ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰੇ ਕੀਤੀ ਗਈ ਕਾਰਵਾਈ ਤੋਂ ਲਗਭਗ 11 ਕਸ਼ਮੀਰੀ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਸੀ, ਜਿਨ੍ਹਾਂ 'ਚ ਸ਼ਾਹਨਵਾਜ ਸਮੇਤ ਇਕ ਹੋਰ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਵਿਦਿਆਰਥੀਆਂ ਤੋਂ ਵੀ ਅੱਗੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਵਲਾਵਾ ਪੁੱਛ-ਗਿੱਛ 'ਚ ਸ਼ਾਹਨਵਾਜ ਅਹਿਮ ਖੁਲਾਸੇ ਕਰ ਸਕਦਾ ਹੈ, ਜੋ ਪੁਲਵਾਮਾ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਦੇ ਵੀ ਕੰਮ ਆ ਸਕਦੀ ਹੈ।

ਪੁਲਵਾਮਾ ਹਮਲੇ ਨਾਲ ਜੁੜੀ ਐੱਫ. ਆਈ. ਆਰ ਅਤੇ ਮਸੂਦ ਅਜਹਰ ਦਾ ਨਾਂ-
ਪੁਲਵਾਮਾ 'ਚ ਪਿਛਲੇ ਹਫਤੇ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ ਦੇ 40 ਜਵਾਨਾਂ ਸ਼ਹੀਦ ਹੋਏ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਪਾਕਿਸਤਾਨ ਦੇ ਖਿਲਾਫ ਗੁੱਸਾ ਅਤੇ ਲੋਕ ਸੜਕਾਂ 'ਤੇ ਨਾਅਰੇਬਾਜ਼ੀ ਵੀ ਕੀਤੀ ਸੀ। ਏਜੰਸੀ ਨੇ ਐੱਫ. ਆਈ. ਆਰ. 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਉਸ ਦੇ ਨੇਤਾ ਮਸੂਦ ਅਜ਼ਹਰ ਦਾ ਨਾਂ ਵੀ ਸ਼ਾਮਿਲ ਕੀਤਾ ਹੈ। ਹਮਲੇ ਤੋਂ ਬਾਅਦ ਜੈਸ਼ ਨੇ ਇਕ ਵੀਡੀਓ ਜਾਰੀ ਕਰ ਇਸ ਅਟੈਕ ਦੀ ਜ਼ਿੰਮੇਵਾਰੀ ਲਈ ਸੀ। 


author

Iqbalkaur

Content Editor

Related News