ਮੁਜ਼ੱਫਰਨਗਰ ’ਚ ਕਰੰਟ ਲੱਗਣ ਕਾਰਨ 2 ਭੈਣਾਂ ਦੀ ਮੌਤ

Wednesday, Jan 07, 2026 - 08:57 PM (IST)

ਮੁਜ਼ੱਫਰਨਗਰ ’ਚ ਕਰੰਟ ਲੱਗਣ ਕਾਰਨ 2 ਭੈਣਾਂ ਦੀ ਮੌਤ

ਮੁਜ਼ੱਫਰਨਗਰ - ਰਾਮਪੁਰ ਇਲਾਕੇ ਵਿਚ ਬੁੱਧਵਾਰ ਨੂੰ ਪਾਣੀ ਗਰਮ ਕਰਦੇ ਸਮੇਂ ਰਾਡ ਤੋਂ ਬਿਜਲੀ ਦਾ ਝਟਕਾ ਲੱਗਣ ਕਾਰਨ 2 ਭੈਣਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੋਤਵਾਲੀ ਥਾਣੇ ਅਧੀਨ ਰਾਮਪੁਰ ਇਲਾਕੇ ਦੀ ਨਿਧੀ (21) ਅਤੇ ਉਸਦੀ ਛੋਟੀ ਭੈਣ ਲਕਸ਼ਮੀ (16) ਵਜੋਂ ਹੋਈ ਹੈ।

ਕੋਤਵਾਲੀ ਥਾਣੇ ਦੇ ਇੰਚਾਰਜ ਬਬਲੂ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਨਿਧੀ ਪਾਣੀ ਗਰਮ ਕਰਨ ਲਈ ਬਿਜਲੀ ਦੀ ਰਾਡ ਦੇ ਸੰਪਰਕ ਵਿਚ ਆ ਗਈ। ਜਦੋਂ ਲਕਸ਼ਮੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਵੀ ਬਿਜਲੀ ਦਾ ਝਟਕਾ ਲੱਗਾ। ਥਾਣਾ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਬੇਨਤੀ ’ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਹੀਂ ਭੇਜਿਆ ਗਿਆ। ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਨੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਪ੍ਰਗਟਾਈ।


author

Inder Prajapati

Content Editor

Related News