ਦਿੱਲੀ ’ਚ ਮਿਲੇ ਓਮੀਕ੍ਰੋਨ ਦੇ 2 ਨਵੇਂ ਮਰੀਜ਼, ਹੁਣ ਤੱਕ ਦੇਸ਼ ਦੇ 11 ਸੂਬਿਆਂ ’ਚ ਫ਼ੈਲਿਆ ਨਵਾਂ ਵੇਰੀਐਂਟ

Monday, Dec 20, 2021 - 12:11 PM (IST)

ਦਿੱਲੀ ’ਚ ਮਿਲੇ ਓਮੀਕ੍ਰੋਨ ਦੇ 2 ਨਵੇਂ ਮਰੀਜ਼, ਹੁਣ ਤੱਕ ਦੇਸ਼ ਦੇ 11 ਸੂਬਿਆਂ ’ਚ ਫ਼ੈਲਿਆ ਨਵਾਂ ਵੇਰੀਐਂਟ

ਨਵੀਂ ਦਿੱਲੀ- ਸਾਊਥ ਅਫ਼ਰੀਕਾ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਭਾਰਤ ਦੀ ਵੀ ਚਿੰਤਾ ਵਧਾ ਦਿੱਤੀ ਹੈ। ਦੱਸਣਯੋਗ ਹੈ ਕਿ ਦਿੱਲੀ ’ਚ ਓਮੀਕ੍ਰੋਨ ਦੇ 2 ਨਵੇਂ ਪੀੜਤ ਮਿਲਣ ਨਾਲ ਭੱਜ-ਦੌੜ ਪੈ ਗਈ ਹੈ। ਓਮੀਕ੍ਰੋਨ ਦੇ ਨਾਲ ਹੀ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ, ਹੁਣ ਦਿੱਲੀ ’ਚ ਓਮੀਕ੍ਰੋਨ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਹਾਲਾਂਕਿ ਦਿੱਲੀ ’ਚ ਓਮੀਕ੍ਰੋਨ ਦੇ 12 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ, ਜਦੋਂ ਕਿ 12 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ 137 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ, ਕੋਰੋਨਾ ਦੇ ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਦੇਸ਼ ’ਚ ਹੁਣ ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਨਾਲ ਸੰਕਰਮਣ ਦੇ ਕੁੱਲ 155 ਮਾਮਲੇ ਹੋ ਗਏ ਹਨ। ਕੋਰੋਨਾ ਦਾ ਇਹ ਵੇਰੀਐਂਟ ਹੁਣ ਤੱਕ ਦੇਸ਼ ਦੇ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੱਕ ਫ਼ੈਲ ਚੁਕਿਆ ਹੈ। ਮਹਾਰਾਸ਼ਟਰ ਓਮੀਕ੍ਰੋਨ ਵੇਰੀਐਂਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਤੋਂ ਬਾਅਦ ਦਿੱਲੀ ਅਤੇ ਫਿਰ ਤੇਲੰਗਾਨਾ ਦਾ ਨੰਬਰ ਹੈ। ਹੁਣ ਤੱਕ ਮਹਾਰਾਸ਼ਟਰ ’ਚ 54, ਦਿੱਲੀ ’ਚ 24, ਰਾਜਸਥਾਨ ’ਚ 17, ਕਰਨਾਟਕ ’ਚ 19, ਤੇਲੰਗਾਨਾ ’ਚ 20, ਕੇਰਲ ’ਚ 11, ਗੁਜਰਾਤ ’ਚ 11, ਆਂਧਰਾ ਪ੍ਰਦੇਸ਼ ’ਚ 1, ਚੰਡੀਗੜ੍ਹ ’ਚ 1, ਤਾਮਿਲਨਾਡੂ ’ਚ 1 ਅਤੇ ਪੱਛਮੀ ਬੰਗਾਲ ’ਚ 1 ਓਮੀਕ੍ਰੋਨ ਦੇ ਮਰੀਜ਼ਾਂ ਦਾ ਪਤਾ ਲੱਗਾ ਹੈ। ਕਰਨਾਟਕ ’ਚ 5 ਨਵੇਂ ਮਰੀਜ਼, ਧਾਰਵਾੜ, ਭਦਰਵਤੀ, ਉਡੂਪੀ ਅਤੇ ਮੈਂਗਲੁਰੂ ਤੋਂ ਮਿਲੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News