2 ਮਹੀਨੇ ਦੀ ਗਰਭਵਤੀ ਨੇ ਕੀਤੀ ਖ਼ੁਦਕੁਸ਼ੀ, ਨੂੰਹ ਨੂੰ ਇਸ ਹਾਲਤ ’ਚ ਵੇਖ ਸਹੁਰਿਆਂ ਦੇ ਉੱਡੇ ਹੋਸ਼

Tuesday, Nov 08, 2022 - 01:14 PM (IST)

2 ਮਹੀਨੇ ਦੀ ਗਰਭਵਤੀ ਨੇ ਕੀਤੀ ਖ਼ੁਦਕੁਸ਼ੀ, ਨੂੰਹ ਨੂੰ ਇਸ ਹਾਲਤ ’ਚ ਵੇਖ ਸਹੁਰਿਆਂ ਦੇ ਉੱਡੇ ਹੋਸ਼

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਕੁਰਾੜ ’ਚ 2 ਮਹੀਨੇ ਦੀ ਗਰਭਵਤੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਕਰੀਬ 10 ਮਹੀਨੇ ਪਹਿਲਾਂ ਮ੍ਰਿਤਕਾਂ ਦਾ ਵਿਆਹ ਹੋਇਆ ਸੀ। ਨਵ-ਵਿਆਹੁਤਾ ਨੂੰ ਫਾਹੇ ਨਾਲ ਲਟਕਿਆ ਵੇਖ ਕੇ ਸਹੁਰੇ ਵਾਲੇ ਹਫ਼ੜਾ-ਦਫ਼ੜੀ ਵਿਚ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਨੇ ਇਹ ਕਦਮ ਮਾਨਸਿਕ ਤਣਾਅ ਦੇ ਚੱਲਦੇ ਚੁੱਕਿਆ। ਫ਼ਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੀ ਵਸਨੀਕ ਮੀਨਾਕਸ਼ੀ ਦੀ ਵਿਆਹ ਜਨਵਰੀ ਮਹੀਨੇ ’ਚ ਪਾਨੀਪਤ ਦੇ ਪਿੰਡ ਕੁਰਾੜ ਵਾਸੀ ਅੰਕਿਤ ਕੁਮਾਰ ਨਾਲ ਹੋਇਆ ਸੀ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਮਗਰੋਂ ਹੀ ਉਹ ਕੁਝ ਪਰੇਸ਼ਾਨ ਸੀ। ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਬੇਚੈਨ ਰਹਿੰਦੀ ਸੀ। ਇਸ ਦੇ ਚੱਲਦੇ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੋ ਮਹੀਨੇ ਦੀ ਗਰਭਵਤੀ ਸੀ। ਮਾਨਸਿਕ ਤਣਾਅ ਨੂੰ ਲੈ ਕੇ ਪਰਿਵਾਰ ਵਾਲੇ ਉਸ ਦਾ ਇਲਾਜ ਵੀ ਕਰਵਾ ਰਹੇ ਸਨ। ਸੋਮਵਾਰ ਦੇਰ ਸ਼ਾਮ ਜਦੋਂ ਘਰ ਦੇ ਸਾਰੇ ਮੈਂਬਰ ਬਾਹਰ ਗਏ ਹੋਏ ਸਨ ਤਾਂ ਮੀਨਾਕਸ਼ੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। 


author

Tanu

Content Editor

Related News