ਚੋਣਾਂ ਤੋਂ ਪਹਿਲਾਂ ਵੱਡੀ ਘਟਨਾ: 2 ਵਿਧਾਇਕਾਂ ਤੇ NSUI ਦੇ ਮੁਖੀ ਦੀਆਂ ਕਾਰਾਂ ਦੀ ਭੰਨਤੋੜ
Wednesday, Nov 06, 2024 - 06:15 PM (IST)
ਨਾਗਾਓਂ - ਆਸਾਮ ਦੇ ਨਾਗਾਓਂ ਜ਼ਿਲ੍ਹੇ ਦੇ ਸਾਮਾਗੁੜੀ ’ਚ ਉਪ ਚੋਣ ਨਾਲ ਸਬੰਧਤ ਹਿੰਸਾ ’ਚ ਕਾਂਗਰਸ ਦੇ 2 ਵਿਧਾਇਕਾਂ ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ. ਐੱਸ. ਯੂ. ਆਈ.) ਦੇ ਕੌਮੀ ਪ੍ਰਧਾਨ ਦੀਆਂ ਕਾਰਾਂ ਦੀ ਭੰਨਤੋੜ ਕੀਤੀ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਕਾਲੀਆਬੋਰ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਰੂਪਜੋਤੀ ਦੱਤਾ ਅਨੁਸਾਰ ਇਹ ਘਟਨਾ ਉਦੋਂ ਵਾਪਰੀ, ਜਦੋਂ ਕਾਂਗਰਸੀ ਆਗੂ ਮੰਗਲਵਾਰ ਰਾਤ ਇਕ ਨਵੇਂ ਚੋਣ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਪੁਥੀਖੈਠੀ ਪਿੰਡ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, ਗ਼ਰੀਬ ਵਿਦਿਆਰਥੀਆਂ ਨੂੰ ਮਿਲਣਗੇ 10 ਲੱਖ
ਇਸ ਦੌਰਾਨ ਬਾਰਪੇਟਾ ਦੇ ਵਿਧਾਇਕ ਅਬਦੁਰ ਰਹੀਮ ਅਹਿਮਦ, ਗੋਲਕਗੰਜ ਦੇ ਵਿਧਾਇਕ ਅਬਦੁਸ ਸੋਭਾਨ ਅਲੀ ਸਰਕਾਰ ਤੇ ਐੱਨ. ਐੱਸ. ਯੂ. ਆਈ. ਦੇ ਮੁਖੀ ਵਰੁਣ ਚੌਧਰੀ ਉਹਨਾਂ ਕਾਰਾਂ 'ਤੇ ਸਵਾਰ ਹੋ ਕੇ ਉਕਤ ਸਥਾਨ 'ਤੇ ਪਹੁੰਚੇ ਸਨ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਉਹ ਆਪਣੀਆਂ ਕਾਰਾਂ ’ਚ ਨਹੀਂ ਸਨ। ਦੱਤਾ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਇਹ ਹਮਲਾ ਭਾਰਤੀ ਜਨਤਾ ਪਾਰਟੀ ਦੇ ਹਮਾਇਤੀਆਂ ਵੱਲੋਂ ਕੀਤਾ ਗਿਆ ਸੀ। ਅਸੀਂ ਕਾਰਾਂ ਨੂੰ ਜ਼ਬਤ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹਾਂ। ਸਥਿਤੀ ਕਾਬੂ ਹੇਠ ਹੈ।
ਇਹ ਵੀ ਪੜ੍ਹੋ - ਨਹਿਰ 'ਚ ਡਿੱਗੀਆਂ ਚੱਪਲਾਂ ਕੱਢਣ ਦੇ ਚੱਕਰ 'ਚ ਵਾਪਰਿਆ ਭਾਣਾ, ਡੁੱਬਿਆ ਪੂਰਾ ਪਰਿਵਾਰ
ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਧੂਬਰੀ ਤੋਂ ਸੰਸਦ ਮੈਂਬਰ ਚੁਣੇ ਰਕੀਬੁਲ ਹੁਸੈਨ, ਜੋ ਪਹਿਲਾਂ ਸਮਗੁੜੀ ਤੋਂ ਵਿਧਾਇਕ ਸਨ, ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੈਂ ਨਾਗਾਓਂ ਦੇ ਪੁਲਸ ਸੁਪਰਡੈਂਟ (SP) ਸਵਪਨਿਲ ਡੇਕਾ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ। ਨਹੀਂ ਤਾਂ ਕਾਂਗਰਸੀ ਵਰਕਰਾਂ ਲਈ ਆਤਮ ਰੱਖਿਆ ਦੇ ਪ੍ਰਬੰਧ ਕਰਦੇ ਹੋਏ ਇਸ ਸਬੰਧ 'ਚ ਪੈਦਾ ਹੋਣ ਵਾਲੀ ਕਿਸੇ ਵੀ ਅਮਨ-ਕਾਨੂੰਨ ਦੀ ਸਥਿਤੀ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਮਗੁੜੀ ਹਲਕੇ ਦੇ ਬੋਗਾਮੁਖ ਪਿੰਡ 'ਚ ਸ਼ੱਕੀ ਕਾਂਗਰਸੀ ਸਮਰਥਕਾਂ ਨੇ ਭਾਜਪਾ ਦੇ ਦੋ ਵਰਕਰਾਂ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ - ਹੈਰਾਨੀਜਨਕ ਖੁਲਾਸਾ: ਇਸ ਜ਼ਿਲ੍ਹੇ 'ਚ ਹਰ ਮਹੀਨੇ 30 ਤੋਂ ਵੱਧ ਕੁੜੀਆਂ ਹੋ ਰਹੀਆਂ ਲਾਪਤਾ
ਸਮਾਗੁੜੀ ਵਿੱਚ ਉਪ ਚੋਣ ਦੇ ਐਲਾਨ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਝੜਪਾਂ ਅਤੇ ਹੱਥੋਪਾਈ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਸਮਗੁੜੀ ਸੀਟ ਤੋਂ ਕਾਂਗਰਸ ਨੇ ਧੂਬਰੀ ਸੰਸਦ ਮੈਂਬਰ ਦੇ ਬੇਟੇ ਤਨਜੀਲ ਹੁਸੈਨ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਡਿਪਲੂ ਰੰਜਨ ਸ਼ਰਮਾ ਦੇ ਖ਼ਿਲਾਫ਼ ਮੈਦਾਨ 'ਚ ਉਤਾਰਿਆ ਹੈ। ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8