ਬੰਗਾਲ ’ਚ ਸਹੁੰ ਚੁੱਕ ਸਮਾਗਮ ਵਾਲੀ ਜਗ੍ਹਾ ਨੂੰ ਲੈ ਕੇ ਵਿਵਾਦ, ਹੜਤਾਲ ’ਤੇ ਬੈਠੇ ਟੀ. ਐੱਮ. ਸੀ. ਦੇ ਵਿਧਾਇਕ

06/28/2024 5:16:41 PM

ਕੋਲਕਾਤਾ, (ਅਨਸ)- ਤ੍ਰਿਣਮੂਲ ਕਾਂਗਰਸ ਦੇ 2 ਨਵੇਂ ਚੁਣੇ ਵਿਧਾਇਕਾਂ ਨੇ ਸਹੁੰ ਚੁੱਕ ਸਮਾਗਮ ਵਾਲੀ ਜਗ੍ਹਾ ਨੂੰ ਲੈ ਕੇ ਜਾਰੀ ਵਿਵਾਦ ਕਾਰਨ ਸਹੁੰ ਨਾ ਚੁੱਕਣ ਦੇ ਇਕ ਦਿਨ ਬਾਅਦ ਪੱਛਮੀ ਬੰਗਾਲ ਵਿਧਾਨ ਸਭਾ ਕੰਪਲੈਕਸ ’ਚ ਵੀਰਵਾਰ ਨੂੰ ਧਰਨਾ ਦਿੱਤਾ।

ਵਿਧਾਇਕ ਸਾਯੰਤਿਕਾ ਬੰਦੋਪਾਧਿਆਏ ਅਤੇ ਰਾਇਤ ਹੁਸੈਨ ਸਰਕਾਰ ਵਿਧਾਨ ਸਭਾ ਕੰਪਲੈਕਸ ’ਚ ਬੀ. ਆਰ. ਅੰਬੇਡਕਰ ਦੀ ਮੂਰਤੀ ਦੇ ਸਾਹਮਣੇ ਬੈਠ ਗਏ ਅਤੇ ਉਨ੍ਹਾਂ ਮੰਗ ਕੀਤੀ ਕਿ ਰਾਜਪਾਲ ਸੀ. ਵੀ. ਆਨੰਦ ਬੋਸ ਵਿਧਾਨ ਸਭਾ ਦੇ ਅੰਦਰ ਸਹੁੰ ਚੁੱਕ ਸਮਾਗਮ ਕਰਵਾ ਕੇ ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀਆਂ ਡਿਊਟੀਆਂ ਨਿਭਾਉਣ ਦੀ ਇਜਾਜ਼ਤ ਦੇਣ।

ਰਾਜ ਭਵਨ ਨੇ ਹਾਲ ਹੀ ’ਚ ਹੋਈਆਂ ਉਪ ਚੋਣਾਂ ’ਚ ਚੁਣੇ ਹੋਏ ਦੋਵਾਂ ਵਿਧਾਇਕਾਂ ਨੂੰ ਬੁੱਧਵਾਰ ਨੂੰ ਗਵਰਨਰ ਹਾਊਸ ’ਚ ਸਹੁੰ ਚੁੱਕਣ ਲਈ ਸੱਦਾ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਰਵਾਇਤ ਅਨੁਸਾਰ ਉਪ-ਚੋਣ ਜਿੱਤਣ ਵਾਲਿਆਂ ਦੇ ਮਾਮਲੇ ’ਚ ਰਾਜਪਾਲ ਵਿਧਾਨ ਸਭਾ ਦੇ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਸਹੁੰ ਚੁਕਾਉਣ ਦਾ ਕੰਮ ਸੌਂਪਦੇ ਹਨ।

ਰਾਜਪਾਲ ਨੇ ਦੋਵਾਂ ਦੀਆਂ ਬੇਨਤੀਆਂ ਦੇ ਬਾਵਜੂਦ ਵਿਧਾਨ ਸਭਾ ’ਚ ਪ੍ਰੋਗਰਾਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ 26 ਜੂਨ ਦੀ ਸ਼ਾਮ ਨੂੰ ਉਹ ਨਵੀਂ ਦਿੱਲੀ ਚਲੇ ਗਏ।
 


Rakesh

Content Editor

Related News