ਮੋਟਰਸਾਈਕਲ ''ਤੇ ਜਾਂਦੇ ਨੌਜਵਾਨਾਂ ਦੀ ਪੁਲਸ ਨੇ ਕੀਤੀ ਚੈਕਿੰਗ ਤਾਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ, ਗ੍ਰਿਫ਼ਤਾਰ
Monday, Nov 03, 2025 - 05:25 PM (IST)
            
            ਨੈਸਨਲ ਡੈਸਕ- ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਥਾਣਾ ਖੇਤਰ ਵਿੱਚ ਪੁਲਸ ਨੇ ਦੋ ਨੌਜਵਾਨਾਂ ਤੋਂ 34 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਸੁਪਰਡੈਂਟ ਹਰੀਸ਼ੰਕਰ ਨੇ ਸੋਮਵਾਰ ਨੂੰ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 34.50 ਗ੍ਰਾਮ ਹੈਰੋਇਨ ਬਰਾਮਦ ਹੋਈ।
ਮੁਲਜ਼ਮਾਂ ਦੀ ਪਛਾਣ ਮੁਗਲ-ਏ-ਆਜ਼ਮ (20) ਅਤੇ ਆਮਿਰ ਖਾਨ (27) ਵਜੋਂ ਹੋਈ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
