ਗਾਇਕ ਫਾਜ਼ਿਲਪੁਰੀਆ ’ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਸੁਨੀਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Sunday, Oct 26, 2025 - 11:15 PM (IST)

ਗਾਇਕ ਫਾਜ਼ਿਲਪੁਰੀਆ ’ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਸੁਨੀਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ- ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ’ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਬਦਨਾਮ ਗੈਂਗਸਟਰ ਸੁਨੀਲ ਸਰਧਾਨੀਆ ਨੂੰ ਗੁਰੂਗ੍ਰਾਮ ਪੁਲਸ ਨੇ ਦਿੱਲੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕਰ ਲਿਆ ਹੈ।

ਸਰਧਾਨੀਆ ਤੇ ਉਸ ਦੇ ਸਾਥੀ ਦੀਪਕ ਨਾਂਦਲ ਨੇ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਨਾਲ ਸਬੰਧਤ 2 ਹਿੰਸਕ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਸਰਧਾਨੀਆ ਨਕਲੀ ਪਾਸਪੋਰਟ ’ਤੇ ਮੱਧ ਅਮਰੀਕਾ ਦੇ ਕੋਸਟਾਰੀਕਾ ’ਚ ਲੁਕਿਆ ਹੋਇਆ ਸੀ। ਕੋਸਟਾਰੀਕਾ ਤੋਂ ਵਾਪਸ ਆਉਂਦੇ ਸਮੇਂ ਗੁਰੂਗ੍ਰਾਮ ਦੀ ਸੈਕਟਰ 31 ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।

ਸਰਧਾਨੀਆ ਨੂੰ ਐਤਵਾਰ ਦੁਪਹਿਰ ਗੁਰੂਗ੍ਰਾਮ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ ਤੇ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ। ਗੁਰੂਗ੍ਰਾਮ ਪੁਲਸ ਉਸ ਤੋਂ ਵਿਦੇਸ਼ਾਂ ’ਚ ਕੰਮ ਕਰ ਰਹੇ ਹੋਰ ਅਪਰਾਧਿਕ ਨੈੱਟਵਰਕਾਂ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ।

ਇਸ ਸਾਲ 14 ਜੁਲਾਈ ਨੂੰ ਗੁਰੂਗ੍ਰਾਮ ਦੇ ਸੈਕਟਰ 71 ’ਚ ਗਾਇਕ ਫਾਜ਼ਿਲਪੁਰੀਆ ਦੀ ਹੱਤਿਆ ਕਰਨ ਵਾਲੀ ਫਾਇਰਿੰਗ ਦੀ ਘਟਨਾ ’ਚ ਸੁਨੀਲ ਦਾ ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰ ਕੇ ਜ਼ਿੰਮੇਵਾਰੀ ਲਈ ਸੀ।

ਸਰਧਾਨੀਆ ਨੂੰ ਫਾਜ਼ਿਲਪੁਰੀਆ ਕਾਂਡ ਸਮੇਤ ਕਈ ਗੰਭੀਰ ਅਪਰਾਧਾਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਉਹ ਲੰਬੇ ਸਮੇਂ ਤੋਂ ਫਰਾਰ ਸੀ। ਪੁਲਸ ਅਨੁਸਾਰ ਉਹ ਅਕਸਰ ਹੀ ਸਵਿਟਜ਼ਰਲੈਂਡ ਤੇ ਅਮਰੀਕਾ ਦਰਮਿਅਆਨ ਸਫਰ ਕਰਦਾ ਰਹਿੰਦਾ ਸੀ, ਜਿੱਥੇ ਉਹ ਆਪਣੇ ਗੈਂਗ ਚਲਾਉਂਦਾ ਸੀ।


author

Rakesh

Content Editor

Related News