ਅਲੀਗੜ੍ਹ ''ਚ ਰਜਿੰਸ਼ ਦੇ ਚੱਲਦੇ 2 ਲੋਕਾਂ ਦਾ ਗੋਲੀ ਮਾਰ ਕੇ ਕਤਲ

Wednesday, Jul 19, 2017 - 07:16 PM (IST)

ਅਲੀਗੜ੍ਹ—ਉੱਤਰ ਪ੍ਰਦੇਸ਼ 'ਚ ਅਲੀਗੜ੍ਹ ਜ਼ਿਲੇ ਦੇ ਪਾਲੀਮੁਕੀਮਪੁਰ ਖੇਤਰ 'ਚ ਬੁੱਧਵਾਰ ਨੂੰ ਰੰਜਿਸ਼ ਦੇ ਚੱਲਦੇ 2 ਧਿਰਾਂ 'ਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਾਲੀਮੁਕੀਮਪੁਰ ਖੇਤਰ ਦੇ ਬਹੋਨਾ ਕੋਟਰਾ ਵਾਸੀ ਪਿੰਡ ਪ੍ਰਧਾਨ 44 ਸਾਲਾ ਦੇਵੇਂਦਰ ਸਿੰਘ ਹਰਦੋਈ ਸਥਿਤ ਬੈਂਕ 'ਚ ਪੈਸੇ ਕਢਵਾਉਣ ਗਿਆ ਸੀ। ਬੈਂਕ ਦੇ ਬਾਹਰ ਉਨ੍ਹਾਂ ਦੇ ਪਿੰਡ ਦੇ ਸਤਵੀਰ (45) ਨਾਲ ਪੁਰਾਣੀ ਰੰਜਿਸ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਗੋਲੀ ਚਲਾ ਦਿੱਤੀ ਜਿਸ 'ਚ ਸਤਵੀਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਦੇਵੇਂਦਰ ਸਿੰਘ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਪੁਲਸ ਨੇ ਜਸਵੀਰ ਦੇ ਤਿੰਨਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News