ਮੁੰਬਈ ’ਚ ਭਗਵਾਨ ਗਣੇਸ਼ ਦੀ ਵਿਸ਼ਾਲ ਮੂਰਤੀ ਡਿੱਗਣ ਨਾਲ 2 ਦੀ ਮੌਤ
Sunday, Aug 23, 2026 - 07:04 PM (IST)
ਮੁੰਬਈ, (ਏਜੰਸੀ)-ਦੱਖਣੀ ਮੁੰਬਈ ਦੇ ਭੂਲੇਸ਼ਵਰ ਇਲਾਕੇ ’ਚ ਸ਼ੋਭਾ ਯਾਤਰਾ ਦੌਰਾਨ ਭਗਵਾਨ ਗਣੇਸ਼ ਦੀ ਵਿਸ਼ਾਲ ਮੂਰਤੀ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ’ਚ ਦੋ ਨਾਬਾਲਗ ਕੁੜੀਆਂ ਵੀ ਸ਼ਾਮਲ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਘਟਨਾ ਸ਼ਨੀਵਾਰ ਰਾਤ ਲੱਗਭਗ 9.51 ਵਜੇ ਦੱਖਣੀ ਮੁੰਬਈ ਦੇ ਜੈ ਅੰਬੇ ਚੌਕ, ਕਬੂਤਰਖਾਨਾ ਦੇ ਕੋਲ ਬਲਰਾਮ ਮਰਚੈਂਟ ਰੋਡ ’ਤੇ ਹੋਈ, ਜਦੋਂ ‘ਭੂਲੇਸ਼ਵਰ ਚਾ ਰਾਜਾ’ ਦੀ ਆਗਮਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।
ਸੂਚਨਾ ਮਿਲਦਿਆਂ ਹੀ ਮੁੰਬਈ ਫਾਇਰ ਬ੍ਰਿਗੇਡ, ਮੁੰਬਈ ਪੁਲਸ, ਟ੍ਰੈਫਿਕ ਪੁਲਸ, 108 ਐਂਬੂਲੈਂਸ ਸੇਵਾ ਅਤੇ ਬੀ. ਐੱਮ. ਸੀ. ਵਾਰਡ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਸੰਕੇਤ ਨੇਵਸੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਵਜੋਂ ਹੋਈ ਹੈ। ਸੰਕੇਤ ਨੂੰ ਰਿਲਾਇੰਸ ਹਸਪਤਾਲ ’ਚ ਮ੍ਰਿਤਕ ਐਲਾਨਿਆ ਗਿਆ, ਜਦਕਿ ਬ੍ਰਿਜੇਸ਼ ਨੂੰ ਜੀ. ਟੀ. ਹਸਪਤਾਲ ’ਚ ਮ੍ਰਿਤਕ ਐਲਾਨਿਆ ਗਿਆ।
