ਜੰਮੂ ਕਸ਼ਮੀਰ : ਬਾਰਾਮੂਲਾ ''ਚ ਜੈਸ਼ ਦੇ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

04/26/2022 12:04:13 PM

ਸ਼੍ਰੀਨਗਰ (ਵਾਰਤਾ)- ਉੱਤਰੀ ਕਸ਼ਮੀਰ 'ਚ ਮੰਗਲਵਾਰ ਸਵੇਰੇ ਜੈਸ਼-ਏ-ਮੁਹੰਮਦ ਦੇ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਹਾਂ ਨੂੰ ਬਾਰਾਮੂਲਾ ਦੇ ਪੱਟਨ ਇਲਾਕੇ 'ਚ ਸੰਯੁਕਤ ਫ਼ੋਰਸਾਂ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪੰਚਾਇਤ ਮੈਂਬਰਾਂ ਅਤੇ ਗੈਰ-ਸਥਾਨਕ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਸ਼੍ਰੀਨਗਰ ਵੱਲ ਇਕ ਵਾਹਨ 'ਚ 2 ਅੱਤਵਾਦੀਆਂ ਦੇ ਆਉਣ ਸੰਬੰਧੀ ਫ਼ੌਜ ਦੇ ਭਰੋਸੇਯੋਗ ਸੂਤਰਾਂ ਦੇ ਆਧਾਰ 29 ਰਾਸ਼ਟਰੀ ਰਾਈਫਲਜ਼ (ਆਰ.ਆਰ.), ਜੰਮੂ ਕਸ਼ਮੀਰ ਪੁਲਸ ਅਤੇ ਐੱਸ.ਐੱਸ.ਬੀ. ਦੀ ਮੋਬਾਇਲ ਵਾਹਨ ਜਾਂਚ ਚੌਕੀਆਂ ਨੂੰ ਰਾਸ਼ਟਰੀ ਰਾਜਮਾਰਗ ਅਤੇ ਨੇੜੇ-ਤੇੜੇ ਦੀਆਂ ਵੱਖ-ਵੱਖ ਥਾਂਵਾਂ 'ਤੇ ਭੇਜਿਆ ਗਿਆ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਵੇਟਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਵਾਹਨ ਅਚਾਨਕ ਰੁਕ ਗਿਆ ਅਤੇ 2 ਚਾਲਕ ਵਾਹਨ ਤੋਂ ਦੌੜ ਗਏ ਅਤੇ ਨੇੜੇ ਦੇ ਜੰਗਲੀ ਬਾਗ਼ ਖੇਤਰ ਵੱਲ ਚਲੇ ਗਏ। ਸੰਯੁਕਤ ਦਲਾਂ ਨੇ ਦੋਹਾਂ ਦਾ ਪਿੱਛਾ ਕੀਤਾ ਅਤੇ ਫਰ ਲਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਲਸ਼ਕਰ ਨਾਲ ਜੁੜਿਆ ਇਕ ਵਿਅਕਤੀ ਅਤੇ ਉਸ ਦਾ ਸਹਿਯੋਗੀ ਗ੍ਰਿਫ਼ਤਾਰ

ਦੋਹਾਂ ਦੀ ਪਛਾਣ ਸੋਪੋਰ ਵਾਸੀ ਆਕਿਬ ਮੁਹੰਮਦ ਮੀਰ ਅਤੇ ਦਾਨਿਸ਼ ਅਹਿਮਦ ਡਾਰ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਵਾਹਨ ਦੀ ਤਲਾਸ਼ੀ 'ਚ 2 ਚੀਨੀ ਪਿਸਤੌਲਾਂ, 2 ਪਿਸਤੌਲ ਮੈਗਜ਼ੀਨ, 10 ਰਾਊਂਡ ਗੋਲਾ ਬਾਰੂਦ ਅਤੇ 2 ਚੀਨੀ ਗ੍ਰਨੇਡ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਜਿਸ ਵਾਹਨ 'ਚ ਉਹ ਯਾਤਰਾ ਕਰ ਰਹੇ ਸਨ, ਉਸ ਨੂੰ ਜ਼ਬਤ ਕਰ ਲਿਆ ਗਿਆ ਹੈ।'' ਪੁਲਸ ਨੇ ਕਿਹਾ,''ਹੁਣ ਤੱਕ ਦੀ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਦੋਵੇਂ ਜੈਸ਼ ਦੇ ਹਾਈਬ੍ਰਿਡ ਮਾਡਿਊਲ ਨਾਲ ਸੰਬੰਧ ਰੱਖਦੇ ਹਨ ਅਤੇ ਪੰਚਾਇਤ ਪ੍ਰਤੀਨਿਧੀਆਂ, ਘੱਟ ਗਿਣਤੀ ਮੈਂਬਰਾਂ ਅਤੇ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।'' ਮਾਡਿਊਲ ਜੋ ਸਰਪੰਚਾਂ ਦੇ ਕਤਲ ਆਦਿ ਸਮੇਤ ਵੱਖ-ਵੱਖ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ 'ਚ ਮਦਦ ਕਰ ਰਿਹਾ ਸੀ।'' ਪੁਲਸ ਨੇ ਕਿਹਾ ਕਿ ਅੱਗੇ ਦੀ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News