ਅੱਤਵਾਦੀਆਂ ਦੀ ਕਾਇਰਾਨਾ ਹਰਕਤ, ਪੁੰਛ ''ਚ 2 ਜਵਾਨ ਸ਼ਹੀਦ, ਇੱਕ ਹਫਤੇ ''ਚ 9 ਫੌਜੀਆਂ ਨੇ ਦਿੱਤੀ ਸ਼ਹਾਦਤ

Saturday, Oct 16, 2021 - 11:04 PM (IST)

ਜੰਮੂ - ਕਸ਼ਮੀਰ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਫੌਜ ਨੇ ਅੱਤਵਾਦੀਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਲਸ਼ਕਰ ਦੇ ਟਾਪ ਕਮਾਂਡਰ ਸਮੇਤ ਕਈ ਅੱਤਵਾਦੀ ਢੇਰ ਕੀਤੇ ਜਾ ਚੁੱਕੇ ਹਨ। ਇਸ ਵਜ੍ਹਾ ਨਾਲ ਅੱਤਵਾਦੀ ਬੌਖਲਾ ਗਏ ਹਨ ਅਤੇ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਅੱਤਵਾਦੀਆਂ ਨਾਲ ਹੋਏ ਕਈ ਐਨਕਾਉਂਟਰਾਂ ਵਿੱਚ ਫੌਜ ਦੇ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ। ਪੁੰਛ ਜ਼ਿਲ੍ਹੇ ਵਿੱਚ ਚੱਲ ਰਹੇ ਕਾਊਂਟਰ ਟੈਰਰ ਆਪਰੇਸ਼ਨ ਦੌਰਾਨ ਦੋ ਹੋਰ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ। ਦੋਨਾਂ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਬਰਾਮਦ ਕੀਤੀ ਗਈ। ਇਸ ਤਰ੍ਹਾਂ ਬੀਤੇ ਸੋਮਵਾਰ ਤੋਂ ਅੱਤਵਾਦੀਆਂ ਨੇ ਕਾਇਰਤਾਪੂਰਣ ਹਮਲੇ ਕਰਦੇ ਹੋਏ ਕੁਲ 9 ਜਵਾਨਾਂ ਨੂੰ ਸ਼ਹੀਦ ਕੀਤਾ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੁੰਛ ਜ਼ਿਲ੍ਹੇ ਦੇ ਨਾਰ ਖਾਸ ਦੇ ਜੰਗਲਾਂ ਵਿੱਚ ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਪੁਲਸ ਦੇ ਨਾਲ ਮਿਲ ਕੇ ਅੱਤਵਾਦੀਆਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ, ਅੱਤਵਾਦੀਆਂ ਨੇ ਲੁੱਕ ਕੇ ਗੋਲੀਬਾਰੀ ਕੀਤੀ, ਜਿਸ ਵਿੱਚ ਫੌਜ ਦੇ ਸੂਬੇਦਾਰ ਅਜੇ ਸਿੰਘ ਅਤੇ ਨਾਇਕ ਹਰਿੰਦਰ ਸਿੰਘ ਸ਼ਹੀਦ ਹੋ ਗਏ।

ਸੂਬੇਦਾਰ ਅਜੇ ਅਤੇ ਨਾਇਕ ਹਰਿੰਦਰ ਜੰਗਲ ਖੇਤਰ ਵਿੱਚ ਛਿਪੇ ਅੱਤਵਾਦੀਆਂ ਨੂੰ ਭਜਾਉਣ ਲਈ ਸੁਰੱਖਿਆ ਬਲਾਂ ਦੁਆਰਾ ਸ਼ੁਰੂ ਕੀਤੇ ਗਏ ਤਲਾਸ਼ੀ ਅਭਿਆਨ ਦਾ ਹਿੱਸਾ ਸਨ। 14 ਅਕਤੂਬਰ, 2021 ਨੂੰ ਅੱਤਵਾਦੀਆਂ ਦੇ ਨਾਲ ਭਿਆਨਕ ਗੋਲੀਬਾਰੀ ਤੋਂ ਬਾਅਦ ਸੂਬੇਦਾਰ ਅਜੇ ਸਿੰਘ ਅਤੇ ਨਾਇਕ ਹਰਿੰਦਰ ਸਿੰਘ ਦੇ ਨਾਲ ਕੰਮਿਉਨਿਕੇਸ਼ਨ ਖ਼ਤਮ ਹੋ ਗਈ ਸੀ।

ਸੋਮਵਾਰ ਤੋਂ ਹੁਣ ਤੱਕ 9 ਜਵਾਨ ਸ਼ਹੀਦ
ਅੱਤਵਾਦੀਆਂ ਨੂੰ ਢੇਰ ਕਰਨ ਲਈ ਲਗਾਤਾਰ ਜਵਾਨਾਂ ਨੇ ਆਪਰੇਸ਼ਨ ਚਲਾਇਆ ਅਤੇ ਜਵਾਨਾਂ ਦੇ ਨਾਲ ਕੰਮਿਉਨਿਕੇਸ਼ਨ ਨੂੰ ਮੁੜ ਸ਼ੁਰੂ ਕੀਤਾ ਗਿਆ। ਸੂਬੇਦਾਰ ਅਜੇ ਸਿੰਘ ਅਤੇ ਨਾਇਕ ਹਰਿੰਦਰ ਸਿੰਘ ਅੱਤਵਾਦੀਆਂ ਨਾਲ ਹੋਏ ਇਸ ਭਿਆਨਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਦੋਨਾਂ ਦੀਆਂ ਮ੍ਰਿਤਕ ਦੇਹਾਂ ਨੂੰ 16 ਅਕਤੂਬਰ ਦੀ ਸ਼ਾਮ ਨੂੰ ਬਰਾਮਦ ਕਰ ਲਿਆ ਗਿਆ। ਇਲਾਕੇ ਵਿੱਚ ਫੌਜ ਦਾ ਸਰਚ ਅਭਿਆਨ ਜਾਰੀ ਹੈ। ਪੁੰਛ ਸੈਕਟਰ ਵਿੱਚ 11 ਅਕਤੂਬਰ ਨੂੰ ਸ਼ੁਰੂ ਹੋਏ ਸਰਚ ਆਪਰੇਸ਼ਨ ਤੋਂ ਬਾਅਦ ਹੁਣ ਤੱਕ ਕੁਲ 9 ਜਵਾਨ ਸ਼ਹੀਦ ਹੋ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News