ਆਸਮਾਨ ''ਚ ਟਕਰਾਉਣੋਂ ਬਚੇ ਇੰਡੀਗੋ ਦੇ 2 ਜਹਾਜ਼

Saturday, Nov 03, 2018 - 01:08 PM (IST)

ਆਸਮਾਨ ''ਚ ਟਕਰਾਉਣੋਂ ਬਚੇ ਇੰਡੀਗੋ ਦੇ 2 ਜਹਾਜ਼

ਕੋਲਕਾਤਾ-ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਬੀਤੇ ਦਿਨ ਇੰਡੀਗੋ ਦੇ 2 ਜਹਾਜ਼ ਹਵਾ 'ਚ ਆਪਸ 'ਚ ਟਕਰਾਉਣੋਂ ਬਚ ਗਏ। ਭਾਰਤੀ ਹਵਾਬਾਜ਼ੀ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਲਕਾਤਾ ਦੇ ਏ. ਟੀ. ਸੀ. ਦੀ ਸੂਝ-ਬੂਝ ਨਾਲ ਸੰਭਾਵਿਤ ਟੱਕਰ ਤੋਂ ਸਿਰਫ 45 ਸੈਕੰਡ ਪਹਿਲਾਂ ਇਹ ਵੱਡਾ ਹਾਦਸਾ ਟਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਨੇ ਇਕ ਜਹਾਜ਼ ਦੇ ਪਾਇਲਟ ਨੂੰ ਸੱਜੇ ਪਾਸੇ ਘੁਮਾ ਕੇ ਦੂਸਰੇ ਜਹਾਜ਼ ਤੋਂ ਦੂਰ ਜਾਣ ਦਾ ਹੁਕਮ ਦਿੱਤਾ, ਜੋ ਠੀਕ ਉਸੇ ਵੇਲੇ ਪਹਿਲੇ ਜਹਾਜ਼ ਦੇ ਪੱਧਰ 'ਤੇ ਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਜਹਾਜ਼ ਚੇਨਈ ਤੋਂ ਗੁਹਾਟੀ ਜਾ ਰਿਹਾ ਸੀ ਜਦਕਿ ਦੂਸਰਾ ਗੁਹਾਟੀ ਤੋਂ ਕੋਲਕਾਤਾ ਆ ਰਿਹਾ ਸੀ।


Related News