ਹਿਜ਼ਬੁਲ ਮੁਜਾਹਿਦੀਨ ਦੇ 2 ਅੱਤਵਾਦੀ ਕਿਸ਼ਤਵਾੜ ਤੋਂ ਗ੍ਰਿਫਤਾਰ, ਹਥਿਆਰ ਬਰਾਮਦ

Monday, Aug 09, 2021 - 09:27 PM (IST)

ਹਿਜ਼ਬੁਲ ਮੁਜਾਹਿਦੀਨ ਦੇ 2 ਅੱਤਵਾਦੀ ਕਿਸ਼ਤਵਾੜ ਤੋਂ ਗ੍ਰਿਫਤਾਰ, ਹਥਿਆਰ ਬਰਾਮਦ

ਸ਼੍ਰੀਨਗਰ - ਜੰ‍ਮੂ-ਕਸ਼‍ਮੀਰ ਵਿੱਚ ਅੱਤਵਾਦੀ ਖ਼ਿਲਾਫ਼ ਸੁਰੱਖਿਆ ਬਲਾਂ ਨੂੰ ਅੱਜ ਸੋਮਵਾਰ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਅਤੇ ਜੰ‍ਮੂ-ਕਸ਼‍ਮੀਰ ਪੁਲਸ ਨੇ ਅੱਜ ਇੱਕ ਜੁਆਇੰਟ ਆਪਰੇਸ਼ਨ ਵਿੱਚ ਕਿਸ਼‍ਤਵਾੜ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਦੇ ਕਬਜ਼ੇ ਤੋਂ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਸਮੁੰਦਰੀ ਚੁਣੌਤੀਆਂ ਤੋਂ ਨਜਿੱਠਣ ਲਈ PM ਮੋਦੀ ਨੇ UNSC ਨੂੰ ਦਿੱਤੇ ਪੰਜ ਮੰਤਰ

ਕਿਸ਼‍ਤਵਾੜ ਦੇ ਐੱਸ.ਐੱਸ.ਪੀ. ਨੇ ਦੱਸਿਆ, ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਕਿਸ਼ਤਵਾੜ ਤੋਂ ਗ੍ਰਿਫਤਾਰ ਹੋਏ ਹਨ। ਜੰਮੂ-ਕਸ਼ਮੀਰ ਪੁਲਸ ਨੇ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਸੰਯੁਕਤ ਅਭਿਆਨ ਵਿੱਚ ਅੱਤਵਾਦੀਆਂ ਦੇ ਕਬਜ਼ੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News