ਅੱਤਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ 2 ਸਰਕਾਰੀ ਮੁਲਾਜ਼ਮ ਬਰਤਰਫ

Friday, Aug 22, 2025 - 09:56 PM (IST)

ਅੱਤਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ 2 ਸਰਕਾਰੀ ਮੁਲਾਜ਼ਮ ਬਰਤਰਫ

ਜੰਮੂ/ਸ਼੍ਰੀਨਗਰ (ਅਰੁਣ) : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਦੇ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਕੰਮ ਕਰਨ ਵਾਲੇ 2 ਸਰਕਾਰੀ ਮੁਲਾਜ਼ਮਾਂ ਨੂੰ ਬਰਕਰਫ ਕਰ ਦਿੱਤਾ ਹੈ। ਮੁਲਾਜ਼ਮਾਂ ਦੀ ਪਛਾਣ ਕਰਨਾਹ ’ਚ ਤਾਇਨਾਤ ਅਧਿਆਪਕ ਖੁਰਸ਼ੀਦ ਅਹਿਮਦ ਰਾਥਰ ਤੇ ਕੇਰਨ ’ਚ ਭੇਡ ਪਾਲਣ ਵਿਭਾਗ ’ਚ ਤਾਇਨਾਤ ਸਹਾਇਕ ਪਸ਼ੂ ਪਾਲਣ ਮੁਲਾਜ਼ਮ ਸਿਆਦ ਅਹਿਮਦ ਖਾਨ ਵਜੋਂ ਹੋਈ ਹੈ।

ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਲਸ਼ਕਰ ਨਾਲ ਉਨ੍ਹਾਂ ਦੇ ਸਿੱਧੇ ਸਬੰਧਾਂ ਨੂੰ ਸਥਾਪਿਤ ਕਰਨ ਵਾਲੇ ਸਬੂਤ ਇਕੱਠੇ ਕਰਨ ਤੋਂ ਬਾਅਦ ਕੀਤੀ ਗਈ ਹੈ। ਅਗਸਤ 2019 ’ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਹੁਣ ਤੱਕ ਲਗਭਗ 75 ਸਰਕਾਰੀ ਮੁਲਾਜ਼ਮਾਂ ਨੂੰ ਬਰਤਰਫ ਕੀਤਾ ਜਾ ਚੁਕਾ ਹੈ।


author

Hardeep Kumar

Content Editor

Related News