ਮੱਧ ਪ੍ਰਦੇਸ਼: ਬਿਜਲੀ ਡਿੱਗਣ ਨਾਲ 2 ਕੁੜੀਆਂ ਦੀ ਮੌਤ, ਚਾਰ ਝੁਲਸੇ
Sunday, Mar 19, 2023 - 05:26 AM (IST)
ਖੰਡਵਾ (ਵਾਰਤਾ): ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਪੰਧਾਨਾ ਵਿਚ ਅੱਜ ਬਿਜਲੀ ਡਿੱਗਣ ਨਾਲ 2 ਕੁੜੀਆਂ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਦੁਪਹਿਰ ਅਚਾਨਕ ਹਨੇਰੀ-ਝੱਖੜ ਦੇ ਨਾਲ ਅਸਮਾਨ ਵਿਚ ਜ਼ੋਰਦਾਰ ਬਿਜਲੀ ਕੜਕੀ ਤੇ ਇਸ ਤੋਂ ਤੇਜ਼ ਬਾਰਿਸ਼ ਹੋਈ। ਕੁੱਝ ਥਾਵਾਂ 'ਤੇ ਗੜੇਮਾਰੀ ਵੀ ਹੋਈ।
ਇਹ ਖ਼ਬਰ ਵੀ ਪੜ੍ਹੋ - ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਪੰਜਾਬ ਸਰਕਾਰ ਦੀ ਯੋਜਨਾ, ਜਲਦ ਸ਼ੁਰੂ ਹੋਵੇਗਾ ਇਹ ਪ੍ਰੋਗਰਾਮ
ਪੰਧਾਨਾ ਦੇ ਨਾਲ ਲਗਦੇ ਪਿੰਡ ਅੰਜਨਗਾਂਵ ਵਿਚ ਖੇਤਾਂ ਵਿਚ ਕੁੱਝ ਲੋਕ ਕਣਕ ਦੀ ਫ਼ਸਲ ਕੱਟ ਰਹੇ ਸਨ। ਉਦੋਂ ਹੀ ਤੇਜ਼ ਬਾਰਿਸ਼ ਦੇ ਨਾਲ ਬਿਜਲੀ ਚਮਕਣ ਲੱਗੀ। ਬਾਰਿਸ਼ ਤੋਂ ਬਚਣ ਲਈ ਲੋਕ ਨੇੜੇ ਬਣੀ ਇਕ ਝੋਂਪੜੀ ਵਿਚ ਚਲੇ ਗਏ, ਉਦੋਂ ਹੀ ਅਸਮਾਨੀ ਬਿਜਲੀ ਡਿੱਗੀ, ਜਿਸ ਨਾਲ ਉੱਥੋਂ ਦੋ ਕੁੜੀਆਂ ਪਿੰਕੀ ਤੇ ਰਵਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦਕਿ ਚਾਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)
ਉਨ੍ਹਾਂ ਨੂੰ ਤੁਰੰਤ ਪੰਧਾਨਾ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੰਧਾਨਾ ਸੀ.ਐੱਚ.ਸੀ.ਦੇ ਮੁਖੀ ਡਾ. ਸੰਜੇ ਪਰਾਸ਼ਰ ਨੇ ਦੱਸਿਆ ਕਿ ਪਿੰਕੀ ਤੇ ਰਵਿਤਾ ਦੋਵਾਂ ਨੂੰ ਮ੍ਰਿਤਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ,ਜਦਕਿ ਰਾਨੂੰ (16), ਦੀਪਕ (18), ਸੇਵਕਰਾਮ (50) ਤੇ ਜਤਿੰਦਰ (32) ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਦਾ ਇਲਾਜ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚਦਿਓ ਆਪਣੀ ਰਾਏ।