50 ਸਾਲਾਂ ਤੋਂ ਇਕੋ ਥਾਲੀ ''ਚ ਖਾਣਾ ਖਾਂਦੇ ਹਨ ਇਹ 2 ਭਰਾ

05/31/2019 10:39:52 AM

ਭਿਵੰਡੀ— ਰਾਜਸਥਾਨ ਦੇ ਭਿਵੰਡੀ ਸ਼ਹਿਰ 'ਚ ਰਹਿਣ ਵਾਲਾ ਇਕ ਜੈਨ ਪਰਿਵਾਰ ਭਾਈਚਾਰੇ ਦੀ ਮਿਸਾਲ ਹੈ। ਇੱਥੇ 2 ਭਰਾਵਾਂ 'ਚ ਇਸ ਕਦਰ ਪਿਆਰ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਇਕੱਠੇ ਇਕ ਹੀ ਥਾਲੀ 'ਚ ਖਾਣਾ ਖਾ ਰਹੇ ਹਨ। ਪਹਿਲਾਂ ਇਹ 5 ਭਰਾ ਹੁੰਦੇ ਸਨ, ਜੋ ਇਕੱਠੇ ਖਾਂਦੇ ਸਨ ਪਰ 3 ਭਰਾਵਾਂ ਦੀ ਮੌਤ ਤੋਂ ਬਾਅਦ ਵੀ ਦੋਹਾਂ ਭਰਾਵਾਂ ਨੇ ਇਸ ਸਿਲਸਿਲੇ ਨੂੰ ਜਾਰੀ ਰੱਖਿਆ।

ਵਪਾਰ ਲਈ ਆਏ ਭਿਵੰਡੀ
ਜ਼ਿਕਰਯੋਗ ਹੈ ਕਿ 1962 'ਚ ਰਾਜਸਥਾਨ ਦੇ ਵਿਸਲਪੁਰ ਤੋਂ ਰਾਜਮਲ ਜੈਨ ਵਪਾਰ ਲਈ ਭਿਵੰਡੀ ਆਏ ਸਨ। ਖੜਗ ਰੋਡ ਸਥਿਤ ਲਕਸ਼ਮੀ ਬਿਲਡਿੰਗ 'ਚ ਰਹਿ ਕੇ ਉਨ੍ਹਾਂ ਨੇ ਟਰਾਂਸਪੋਰਟ ਦਾ ਵਪਾਰ ਸ਼ੁਰੂ ਕੀਤਾ। ਬਾਅਦ 'ਚ ਰਾਜਮਲ ਜੈਨ ਨਾਲ ਉਨ੍ਹਾਂ ਦੇ 2 ਭਰਾ ਹੋਰ ਛਗਨਲਾਲ ਅਤੇ ਕੇਸ਼ਰੀਮਲ ਵੀ ਆਏ ਗਏ।

5 ਭਰਾ ਸਨ, 3 ਦੀ ਹੋ ਗਈ ਹੈ ਮੌਤ
ਬਾਅਦ 'ਚ ਰਾਜਮਲ ਸਮਾਜ ਸੇਵਾ ਦੇ ਕੰਮ 'ਚ ਲੱਗ ਗਏ, ਉੱਥੇ ਉਨ੍ਹਾਂ ਦੇ ਦੋਵੇਂ ਛੋਟੇ ਭਰਾ ਵਪਾਰ ਦੇਖਣ ਲੱਗੇ। ਭੈਰਵ ਟਰਾਂਸਪੋਰਟ ਦਾ ਵਪਾਰ ਹੌਲੀ-ਹੌਲੀ ਵਧਣ ਲੱਗਾ ਤਾਂ ਉਨ੍ਹਾਂ ਨੇ ਸਭ ਤੋਂ ਵੱਡੇ ਭਰਾ ਪ੍ਰਕਾਸ਼ ਚੰਦ ਅਤੇ ਪੁਸ਼ਪਤਰਾਜ ਨੂੰ ਵੀ ਬੁਲਾ ਲਿਆ। ਇਨ੍ਹਾਂ ਦੋਵੇਂ ਭਰਾਵਾਂ 'ਚ ਇਸ ਕਦਰ ਪਿਆਰ ਅਤੇ ਲਗਾਅ ਰਿਹਾ ਕਿ ਵਿਆਹ ਦੇ ਪਹਿਲਾਂ ਤੋਂ ਹੀ 1969 ਤੋਂ ਇਕ ਹੀ ਥਾਲੀ 'ਚ ਖਾਂਦੇ ਸਨ। ਅੱਜ ਲਗਭਗ 50 ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਕਾਸ਼ਚੰਦ (70) ਅਤੇ ਪੁਸ਼ਪਤਰਾਜ (66) ਇਸ ਪਰੰਪਰਾ ਨੂੰ ਜੀਅ ਰਹੇ ਹਨ। ਪੁਸ਼ਪਤਰਾਜ ਨੇ ਦੱਸਿਆ ਕਿ ਉਹ 5 ਭਰਾ ਸਨ, ਜਿਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਗਈ ਹੈ। ਪੁਸ਼ਪਤਰਾਜ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਟੀ.ਵੀ. ਖਰਾਬ ਹੋ ਗਿਆ। ਇਸ ਦੀ ਜਾਣਕਾਰੀ ਵੱਡੇ ਭਰਾ ਪ੍ਰਕਾਸ਼ਚੰਦ ਨੂੰ ਹੋਈ ਤਾਂ ਉਨ੍ਹਾਂ ਨੇ ਤੁਰੰਤ ਨਵਾਂ ਟੀ.ਵੀ. ਭੇਜ ਦਿੱਤਾ ਪਰ ਪੁਸ਼ਪਤਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਟੀ.ਵੀ. ਦੀ ਲੋੜ ਨਹੀਂ ਹੈ, ਇਸ ਲਈ ਲਗਵਾਵਾਂਗੇ ਨਹੀਂ। ਕੁਝ ਦਿਨ ਬਾਅਦ ਪ੍ਰਕਾਸ਼ਚੰਦ ਦਾ ਸਕੂਟਰ ਖਰਾਬ ਹੋ ਗਿਆ ਤਾਂ ਛੋਟੇ ਭਰਾ ਪੁਸ਼ਪਤਰਾਜ ਨੇ ਨਵਾਂ ਸਕੂਟਰ ਖਰੀਦ ਦਿੱਤਾ। ਇਸ ਵਾਰ ਪ੍ਰਕਾਸ਼ਚੰਦ ਨੇ ਵੀ ਉਹੀ ਜਵਾਬ ਦਿੱਤਾ ਕਿ ਜਦੋਂ ਤੱਕ ਉਹ ਟੀ.ਵੀ. ਨਹੀਂ ਲਗਾਏਗਾ, ਉਦੋਂ ਤੱਕ ਉਹ ਸਕੂਟਰ ਨਹੀਂ ਚਲਾਉਣਗੇ। ਜਦੋਂ ਪੁਸ਼ਪਤਰਾਜ ਨੇ ਟੀ.ਵੀ. ਲਗਵਾ ਲਿਆ, ਉਦੋਂ ਪ੍ਰਕਾਸ਼ਚੰਦ ਨੇ ਸਕੂਟਰ ਚਲਾਇਆ। ਪ੍ਰਕਾਸ਼ਚੰਦ ਪਿਛਲੇ 9 ਸਾਲਾਂ ਤੋਂ ਵਰਤ ਕਰਦੇ ਹਨ, ਫਿਰ ਵੀ ਦੁਪਹਿਰ ਦੇ ਸਮੇਂ ਨਾਲ ਹੀ ਬੈਠ ਕੇ ਖਾਂਦੇ ਹਨ।


DIsha

Content Editor

Related News