ਹਿੰਦੂ ਦੇਵੀ-ਦੇਵਤਿਆਂ ਦਾ ਨਿਰਾਦਰ : ਭੀਮ ਸੈਨਾ ਦੇ 2 ਵਰਕਰ ਗ੍ਰਿਫਤਾਰ

Friday, Jan 05, 2018 - 01:50 PM (IST)

ਹਿੰਦੂ ਦੇਵੀ-ਦੇਵਤਿਆਂ ਦਾ ਨਿਰਾਦਰ : ਭੀਮ ਸੈਨਾ ਦੇ 2 ਵਰਕਰ ਗ੍ਰਿਫਤਾਰ

ਮੁਜ਼ੱਫਰਨਗਰ— ਹਿੰਦੂ ਦੇਵੀ-ਦੇਵਤਿਆਂ ਦਾ ਕਥਿਤ ਤੌਰ 'ਤੇ ਨਿਰਾਦਰ ਕਰਨ ਨੂੰ ਲੈ ਕੇ ਦਲਿਤ ਸੰਗਠਨ ਭੀਮ ਸੈਨਾ ਦੇ 2 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਇਹ ਘਟਨਾ ਮਨਸੂਰਪੁਰ ਪੁਲਸ ਥਾਣੇ ਅਧੀਨ ਪੈਂਦੇ ਇਲਾਕੇ ਤਹਿਤ ਨੌਨਾ ਪਿੰਡ 'ਚ ਹੋਈ।
ਉਨ੍ਹਾਂ ਦੱਸਿਆ ਕਿ ਭੀਮ ਸੈਨਾ ਦੇ ਕੁਝ ਵਰਕਰਾਂ ਵਿਰੁੱਧ ਇਕ ਮਾਮਲਾ ਮਾਨ ਸਿੰਘ ਨਾਂ ਦੇ ਇਕ ਵਿਅਕਤੀ ਵਲੋਂ ਦਰਜ ਕਰਾਈ ਸ਼ਿਕਾਇਤ ਦੇ ਆਧਾਰ 'ਤੇ ਕੀਤਾ ਗਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਲੋਕੇਸ਼ ਕਟਾਰੀਆ ਦੀ ਅਗਵਾਈ ਵਿਚ ਭੀਮ ਸੈਨਾ ਦੇ ਵਰਕਰ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਹਿੰਦੂ ਦੇਵੀ-ਦੇਵਤਿਆਂ ਦਾ ਨਿਰਾਦਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related News