ਹੁਣ ਅੱਤਵਾਦ ’ਤੇ ਹੋਵੇਗਾ ਸਖ਼ਤ ਵਾਰ, ਓਡੀਸ਼ਾ ਤੋਂ BSF ਦੀਆਂ 2 ਬਟਾਲੀਅਨਾਂ ਜਾਣਗੀਆਂ ਜੰਮੂ

Sunday, Jul 28, 2024 - 11:24 AM (IST)

ਹੁਣ ਅੱਤਵਾਦ ’ਤੇ ਹੋਵੇਗਾ ਸਖ਼ਤ ਵਾਰ, ਓਡੀਸ਼ਾ ਤੋਂ BSF ਦੀਆਂ 2 ਬਟਾਲੀਅਨਾਂ ਜਾਣਗੀਆਂ ਜੰਮੂ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਓਡੀਸ਼ਾ ਤੋਂ 2,000 ਤੋਂ ਵੱਧ ਜਵਾਨਾਂ ਵਾਲੀਆਂ ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਦੀਆਂ 2 ਬਟਾਲੀਅਨਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਅੱਤਵਾਦ ਪ੍ਰਭਾਵਿਤ ਜੰਮੂ ਖੇਤਰ ’ਚ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉੱਥੇ ਸੁਰੱਖਿਆ ਵਧਾਈ ਜਾ ਸਕੇ। ਅਧਿਕਾਰਕ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜੰਮੂ ਖੇਤਰ ’ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਦੋਵਾਂ ਯੂਨਿਟਾਂ ਨੂੰ ਨਕਸਲ ਵਿਰੋਧੀ ਆਪ੍ਰੇਸ਼ਨ ਗਰਿੱਡ ਤੋਂ ਤੁਰੰਤ ਜੰਮੂ ਟਰਾਂਸਫਰ ਕਰਨ ਦਾ ਫੈਸਲਾ ਲਿਆ ਗਿਆ।

ਸੁਰੱਖਿਆ ਅਦਾਰੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ. ਐੱਫ. ਦੀਆਂ ਇਨ੍ਹਾਂ ਦੋਵਾਂ ਯੂਨਿਟਾਂ ਨੂੰ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ’ਤੇ ਪਹਿਲਾਂ ਤੋਂ ਮੂਹਰਲੀ ਕਤਾਰ ’ਤੇ ਤਾਇਨਾਤ ਇਸ ਦੀਆਂ ਯੂਨਿਟਾਂ ਦੇ ਪਿੱਛੇ ਸੁਰੱਖਿਆ ਦੀ ‘ਦੂਜੀ ਕਤਾਰ’ ਦੇ ਤੌਰ ’ਤੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਅਤੇ ਅੰਦਰੂਨੀ ਇਲਾਕਿਆਂ ’ਚ ਇਨ੍ਹਾਂ ਤੱਤਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਿਆ ਜਾ ਸਕੇ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਯੂਨਿਟਾਂ ਦੇ ਜਵਾਨਾਂ ਨੂੰ ਸਾਂਬਾ ਅਤੇ ਜੰਮੂ-ਪੰਜਾਬ ਸਰਹੱਦ ਨੇੜੇ ਤਾਇਨਾਤ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News