ਸੰਸਦ ਮੈਂਬਰ ਮੇਨਕਾ ਗਾਂਧੀ ''ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ''ਚ 2 ਗ੍ਰਿਫਤਾਰ

Saturday, May 29, 2021 - 11:25 PM (IST)

ਪੀਲੀਭੀਤ - ਫੇਸਬੁੱਕ 'ਤੇ ਸੁਲਤਾਨਪੁਰ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਸੰਸਦ ਮੈਂਬਰ ਮੇਨਕਾ ਗਾਂਧੀ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਬਾਅਦ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਫੇਸਬੁੱਕ 'ਤੇ ਹਨੀ ਨਾਮ ਦੇ ਬਣਾਏ ਗਏ ਫਰਜ਼ੀ ਅਕਾਉਂਟ ਦੇ ਜ਼ਰੀਏ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਸੰਜੇ ਗਾਂਧੀ ਸਮੇਤ ਦੇਸ਼ ਦੇ ਕਈ ਨੇਤਾਵਾਂ 'ਤੇ ਅਸ਼ਲੀਲ ਟਿੱਪਣੀ ਕੀਤੀ ਗਈ ਸੀ। ਜਾਂਚ ਦੌਰਾਨ ਪੀਲੀਭੀਤ  ਦੇ ਸੁਨਗੜੀ ਥਾਣਾ ਖੇਤਰ ਨਿਵਾਸੀ ਸੰਦੀਪ ਜੋਤਵਾਨੀ ਦੇ ਮੋਬਾਈਲ ਨੰਬਰ ਤੋਂ ਫਰਜ਼ੀ ਫੇਸਬੁੱਕ ਅਕਾਉਂਟ ਟਰੇਸ ਹੋਇਆ। ਮਾਮਲੇ ਵਿੱਚ ਪੀੜਤ ਵਿਅਕਤੀ ਦੁਆਰਾ ਥਾਣਾ ਸੁਨਗੜੀ ਵਿੱਚ ਸ਼ਿਕਾਇਤ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕੈਨੇਡਾ ਦੇ ਇੱਕ ਸਕੂਲ 'ਚ 200 ਤੋਂ ਵੱਧ ਲਾਸ਼ਾਂ ਦਫਨ ਮਿਲੀਆਂ

ਫੇਸਬੁੱਕ 'ਤੇ ਫਰਜ਼ੀ ਅਕਾਉਂਟ ਦੇ ਜ਼ਰੀਏ ਨੇਤਾਵਾਂ 'ਤੇ ਅਸ਼ਲੀਲ ਟਿੱਪਣੀ ਕਰਨ ਵਾਲਿਆਂ ਦੀ ਪਛਾਣ ਹੋ ਗਈ ਹੈ। ਡਾਲੀ ਸ਼ਰਮਾ ਨਿਵਾਸੀ ਗਾਜ਼ੀਆਬਾਦ ਅਤੇ ਨਿਖਿਲ ਚੌਬੀਸਾ ਯੂਵਾ ਕਾਂਗਰਸ ਨੇਤਾ ਨਿਵਾਸੀ ਡੂੰਗਰਪੁਰ ਰਾਜਸਥਾਨ ਦੇ ਰੂਪ ਵਿੱਚ ਪੁਸ਼ਟੀ ਹੋਈ ਹੈ। ਮਾਮਲੇ ਵਿੱਚ ਕੇਸ ਦਰਜ ਕਰ ਪੁਲਸ ਜਾਂਚ ਪੜਤਾਲ ਵਿੱਚ ਜੁੱਟ ਗਈ ਹੈ।

ਇਹ ਵੀ ਪੜ੍ਹੋ-  ਯੂ.ਪੀ. ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ, ਬਿਨਾਂ ਪ੍ਰੀਖਿਆ ਪ੍ਰਮੋਟ ਹੋਣਗੇ ਵਿਦਿਆਰਥੀ

ਥਾਣਾ ਸੁਨਗੜੀ ਖੇਤਰ ਦੇ ਵਸੁੰਧਰਾ ਕਲੋਨੀ ਨਿਵਾਸੀ ਦੇ ਨਾਮ 'ਤੇ ਫਰਜ਼ੀ ਫੇਸਬੁੱਕ ਅਕਾਉਂਟ ਚੱਲ ਰਿਹਾ ਸੀ। ਮੇਨਕਾ ਗਾਂਧੀ ਪੀਲੀਭੀਤ ਤੋਂ ਵੀ ਸੰਸਦ ਮੈਂਬਰ ਰਹਿ ਚੁੱਕੀ ਹਨ। ਹਾਲਾਂਕਿ ਹੁਣ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਪੀਲੀਭੀਤ ਤੋਂ ਸੰਸਦ ਮੈਂਬਰ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News