ਮਕਰ ਸੰਕ੍ਰਾਂਤੀ ''ਤੇ 2.50 ਕਰੋੜ ਲੋਕਾਂ ਨੇ ਲਾਈ ਆਸਥਾ ਦੀ ਡੁੱਬਕੀ

Tuesday, Jan 14, 2025 - 05:27 PM (IST)

ਮਕਰ ਸੰਕ੍ਰਾਂਤੀ ''ਤੇ 2.50 ਕਰੋੜ ਲੋਕਾਂ ਨੇ ਲਾਈ ਆਸਥਾ ਦੀ ਡੁੱਬਕੀ

ਮਹਾਕੁੰਭ ਨਗਰ- ਮਕਰ ਸੰਕ੍ਰਾਂਤੀ 'ਤੇ ਮੰਗਲਵਾਰ ਨੂੰ ਸਵੇਰੇ ਤੋਂ ਦੁਪਹਿਰ ਤੱਕ 13 ਅਖਾੜਿਆਂ ਦੇ ਸਾਧੂ-ਸੰਤਾਂ ਨੇ ਇਕ-ਇਕ ਕਰਕੇ ਅੰਮ੍ਰਿਤ ਇਸ਼ਨਾਨ ਕੀਤਾ। ਮੇਲਾ ਪ੍ਰਸ਼ਾਸਨ ਮੁਤਾਬਕ ਦੁਪਹਿਰ 3 ਵਜੇ ਤੱਕ 2.50 ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ 'ਚ ਇਸ਼ਨਾਨ ਕੀਤਾ। ਅਖਾੜਿਆਂ ਦੇ ਅੰਮ੍ਰਿਤ ਇਸ਼ਨਾਨ 'ਚ ਸਭ ਤੋਂ ਪਹਿਲਾਂ ਸੰਨਿਆਸੀ ਅਖਾੜਿਆਂ ਪੰਚਾਇਤੀ ਅਖਾੜਾ ਮਹਾਂਨਿਰਵਾਨੀ ਅਤੇ ਸ਼੍ਰੀ ਸ਼ੰਭੂ ਪੰਚਾਇਤੀ ਅਟਲ ਅਖਾੜਾ ਦੇ ਸੰਤਾਂ ਨੇ ‘ਹਰਿ ਹਰ ਮਹਾਦੇਵ’ ਦੇ ਨਾਅਰੇ ਨਾਲ ਸੰਗਮ ਵਿਚ ਅੰਮ੍ਰਿਤ ਇਸ਼ਨਾਨ ਕੀਤਾ।

ਅੰਮ੍ਰਿਤ ਇਸ਼ਨਾਨ ਮਗਰੋਂ ਮਹਾਂਨਿਰਵਾਨੀ ਅਖਾੜੇ ਦੇ ਮਹਾਮੰਡਲੇਸ਼ਵਰ ਚੇਤਨਗਿਰੀ ਜੀ ਮਹਾਰਾਜ ਨੇ ਕਿਹਾ ਕਿ ਹਰ 12 ਸਾਲ ਦੇ ਪੂਰਨ ਕੁੰਭ ਪ੍ਰਯਾਗਰਾਜ ਹੁੰਦਾ ਹੈ ਅਤੇ 12 ਪੂਰਨ ਕੁੰਭ ਹੋਣ 'ਤੇ 144 ਸਾਲ ਬਾਅਦ ਇਹ ਮਹਾਕੁੰਭ ਆਉਂਦਾ ਹੈ। ਬਹੁਤ ਕਿਸਮਤ ਵਾਲੇ ਲੋਕਾਂ ਨੂੰ ਮਹਾਕੁੰਭ ਵਿਚ ਇਸ਼ਨਾਨ ਦਾ ਮੌਕਾ ਮਿਲਦਾ ਹੈ। ਮਹਾਂਨਿਰਵਾਨੀ ਅਖਾੜੇ ਦੇ 68 ਮਹਾਮੰਡਲੇਸ਼ਵਰ ਅਤੇ ਹਜ਼ਾਰਾਂ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਅੰਮ੍ਰਿਤ ਇਸ਼ਨਾਨ ਦੇ ਅਗਲੇ ਕ੍ਰਮ ਵਿਚ ਤਪੋਨਿਧੀ ਪੰਚਾਇਤੀ ਸ਼੍ਰੀ ਨਿਰੰਜਨੀ ਅਖਾੜਾ ਅਤੇ ਆਨੰਦ ਅਖਾੜਾ ਦੇ ਸਾਧੂ ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ, ਜਿਸ ਵਿਚ ਸਭ ਤੋਂ ਪਹਿਲਾਂ ਅਖਾੜਾ ਪਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਸਨ ਅਤੇ ਉਨ੍ਹਾਂ ਤੋਂ ਬਾਅਦ ਅਖਾੜਾ ਦੇ ਝੰਡੇ ਅਤੇ ਫਿਰ ਦੇਵਤਾ ਕਾਰਤੀਕੇਯ ਸਵਾਮੀ ਅਤੇ ਸੂਰਿਆ ਨਰਾਇਣ ਪਾਲਕੀ 'ਤੇ ਸਵਾਰ ਸਨ।

ਕੜਾਕੇ ਦੀ ਠੰਡ ਅਤੇ ਧੁੰਦ ਦੇ ਬਾਵਜੂਦ ਸਵੇਰ ਤੋਂ ਹੀ ਪ੍ਰਯਾਗਰਾਜ 'ਚ ਹਰ ਦਿਸ਼ਾ ਤੋਂ ਸੰਗਮ ਵੱਲ ਲੋਕਾਂ ਦੀ ਭੀੜ ਵਧਦੀ ਦਿਖਾਈ ਦਿੱਤੀ। ਇਸ਼ਨਾਨ ਕਰਨ ਦੇ ਨਾਲ-ਨਾਲ ਆਮ ਸ਼ਰਧਾਲੂ ਸੰਗਮ ਇਲਾਕੇ ਵਿਚ ਬਣੇ ਸਾਧੂ-ਸੰਤਾਂ ਦੇ ਅਖਾੜਿਆਂ ਦੇ ਵੀ ਦਰਸ਼ਨ ਕਰ ਰਹੇ ਹਨ। ਇੱਥੇ ਸੰਗਮ ਇਸ਼ਨਾਨ ਕਰਕੇ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਲਈ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਅਤੇ ਮੁੱਖ ਮਾਰਗਾਂ 'ਤੇ ਸ਼ਹਿਰ ਵਾਸੀਆਂ ਵੱਲੋਂ ਵੱਡੀ ਪੱਧਰ 'ਤੇ ਸਬਜ਼ੀ ਪੂਰੀ ਅਤੇ ਖਿਚੜੀ ਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ।


author

Tanu

Content Editor

Related News