Ullu ਐਪ ‘ਤੇ ਪਾਬੰਦੀ ਨਾਲ 150 ਕਰੋੜ ਦੇ IPO ਦੇ ਸੁਪਨੇ ''ਤੇ ਲੱਗੀ ਰੋਕ, ਜਾਣੋ ਕੌਣ ਹਨ ਇਸ ਦੇ ਸੰਸਥਾਪਕ

Friday, Jul 25, 2025 - 06:07 PM (IST)

Ullu ਐਪ ‘ਤੇ ਪਾਬੰਦੀ ਨਾਲ 150 ਕਰੋੜ ਦੇ IPO ਦੇ ਸੁਪਨੇ ''ਤੇ ਲੱਗੀ ਰੋਕ, ਜਾਣੋ ਕੌਣ ਹਨ ਇਸ ਦੇ ਸੰਸਥਾਪਕ

ਨਵੀਂ ਦਿੱਲੀ : ਮੀਡੀਆ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਆਪਣੀ ਵਿਅਕਤੀਗਤ ਪਹਿਚਾਣ ਬਣਾਉਣ ਵਾਲੇ ਉੱਲੂ ਐਪ ਦੇ ਸੰਸਥਾਪਕ ਵਿਭੁ ਅਗਰਵਾਲ ਅੱਜ ਸਰਕਾਰ ਵੱਲੋਂ ਲਗਾਈ ਪਾਬੰਦੀ ਕਾਰਨ ਚਰਚਾ 'ਚ ਹਨ। ਕੇਂਦਰ ਸਰਕਾਰ ਨੇ ਉੱਲੂ ਸਮੇਤ 25 OTT ਐਪਸ 'ਤੇ ਅਸ਼ਲੀਲ ਤੇ ਅਪੱਤਜਨਕ ਸਮੱਗਰੀ ਦੇ ਆਧਾਰ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਕਾਰਨ ਵਿਭੁ ਅਗਰਵਾਲ ਵੱਲੋਂ ਲਿਆ ਜਾ ਰਿਹਾ 150 ਕਰੋੜ ਰੁਪਏ ਦਾ IPO ਫਿਲਹਾਲ ਖਤਰੇ 'ਚ ਪੈ ਗਿਆ ਹੈ।

ਇਹ ਵੀ ਪੜ੍ਹੋ :     ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ

ਵਿਭੁ ਅਗਰਵਾਲ ਕੌਣ ਹਨ?

IIT ਕਾਨਪੁਰ ਤੋਂ B.Tech, ਜਾਪਾਨ ਤੋਂ MBA ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ PhD ਕਰ ਚੁੱਕੇ ਵਿਭੁ ਅਗਰਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 'ਚ JAYPEECO India Pvt Ltd ਨਾਲ ਕੀਤੀ। ਉਨ੍ਹਾਂ ਨੇ 2018 ਵਿੱਚ ਉੱਲੂ ਐਪ ਦੀ ਸ਼ੁਰੂਆਤ ਕੀਤੀ, ਜੋ ਆਪਣੇ ਬੋਲਡ ਤੇ ਵਿਵਾਦਤ ਸਮੱਗਰੀ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ :     August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ

ਉੱਲੂ ਐਪ ਬਾਰੇ

ਉੱਲੂ ਐਪ ਨੇ 11 ਕਰੋੜ ਤੋਂ ਵੱਧ ਡਾਊਨਲੋਡ ਤੇ 5 ਕਰੋੜ ਐਕਟਿਵ ਯੂਜ਼ਰ ਪ੍ਰਾਪਤ ਕੀਤੇ ਹਨ। FY2024 ਵਿੱਚ ਐਪ ਨੇ 100 ਕਰੋੜ ਰੁਪਏ ਦਾ ਰੈਵਿਨਿਊ ਤੇ 15.14 ਕਰੋੜ ਦਾ ਨਿਟ ਮੂਨਾਫਾ ਕਮਾਇਆ। ਸਬਸਕ੍ਰਿਪਸ਼ਨ ਮਾਡਲ ਕਾਫ਼ੀ ਸਸਤਾ ਰਿਹਾ, ਜਿਸ ਕਾਰਨ ਇਹ ਤੀਵਰ ਗਤੀ ਨਾਲ ਲੋਕਾਂ ਤੱਕ ਪਹੁੰਚਿਆ। ਵਿਭੁ ਅਗਰਵਾਲ ਨੇ “ਅਤਰੰਗੀ” ਤੇ “ਹਰੀ ਓਮ” ਵਰਗੇ ਹੋਰ ਐਪ ਵੀ ਲਾਂਚ ਕੀਤੇ।

ਇਹ ਵੀ ਪੜ੍ਹੋ :     ਕਿਤੇ ਇਹ ਗਲਤੀ ਨਾ ਪੈ ਜਾਵੇ ਭਾਰੀ, IT ਵਿਭਾਗ ਇਨ੍ਹਾਂ ਲੈਣ-ਦੇਣ 'ਤੇ ਰੱਖਦਾ ਹੈ ਨੇੜਿਓਂ ਨਜ਼ਰ

ਪਾਬੰਦੀ ਦੇ ਕਾਰਨ:

ਇੰਫ਼ਰਮੇਸ਼ਨ ਤੇ ਬ੍ਰਾਡਕਾਸਟਿੰਗ ਮੰਤਰਾਲੇ ਨੇ ਉੱਲੂ ਸਮੇਤ 25 ਐਪਸ 'ਤੇ IT ਐਕਟ 2000 ਦੀ ਧਾਰਾ 67, 67A, ਭਾਰਤੀ ਨਿਆਂ ਸੰਹਿਤਾ ਦੀ ਧਾਰਾ 294 ਅਤੇ ਇੰਡਿਸੈਂਟ ਰਿਪ੍ਰੈਜ਼ੈਂਟੇਸ਼ਨ ਆਫ ਵੁਮਨ ਐਕਟ 1986 ਦੀ ਉਲੰਘਣਾ ਕਰਨ ਦੇ ਆਧਾਰ 'ਤੇ ਪਾਬੰਦੀ ਲਾਈ। ਇਨ੍ਹਾਂ ਐਪਸ ਉੱਤੇ ਨਿਰਧਾਰਤ ਉਮਰ ਤੋਂ ਘੱਟ ਉਮਰ ਦੇ ਨੌਜਵਾਨ ਵੀ ਆਸਾਨੀ ਨਾਲ ਪਹੁੰਚ ਕਰ ਸਕਦੇ ਸਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ।

ਇਹ ਵੀ ਪੜ੍ਹੋ :     ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K Gold ਦੀ ਕੀਮਤ

IPO 'ਤੇ ਸਵਾਲ ਚਿੰਨ੍ਹ:

ਉੱਲੂ Digital ਵੱਲੋਂ SEBI ਕੋਲ 150 ਕਰੋੜ ਦਾ IPO ਲੈ ਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰ NCPCR (ਬਾਲ ਅਧਿਕਾਰ ਅਯੋਗ) ਵੱਲੋਂ ਕਈ ਗੰਭੀਰ ਇਤਰਾਜ਼ਾਂ ਮਗਰੋਂ ਇਹ ਪਲਾਨ ਰੋਕ ਦਿੱਤਾ ਗਿਆ। ਪਾਬੰਦੀ ਕਾਰਨ ਇਹ ਸੰਭਾਵਨਾ ਹੋਰ ਧੁੰਦਲੀ ਹੋ ਗਈ ਹੈ ਕਿ ਉਨ੍ਹਾਂ ਨੂੰ IPO ਲਈ ਮਨਜ਼ੂਰੀ ਮਿਲੇਗੀ।

ਸਮਾਜਿਕ ਕਾਰਜ:

ਵਿਭੁ ਅਗਰਵਾਲ “ਸ਼੍ਰੀ ਜਯ ਪ੍ਰਕਾਸ਼ ਚੈਰੀਟੇਬਲ ਟਰੱਸਟ” ਵੀ ਚਲਾਉਂਦੇ ਹਨ, ਜੋ ਕਿ ਸਮਾਜਿਕ ਖੇਤਰ ਵਿੱਚ ਕੰਮ ਕਰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News