ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

Friday, Dec 15, 2023 - 11:03 AM (IST)

ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

ਨਵੀਂ ਦਿੱਲੀ- ਸੰਸਦ ਚਲਾਉਣ ਦੀ ਪ੍ਰਤੀ ਮਿੰਟ ਲਾਗਤ 2.5 ਲੱਖ ਰੁਪਏ ਤੱਕ ਆਉਂਦੀ ਹੈ। ਸਾਬਕਾ ਲੋਕ ਸਭਾ ਜਨਰਲ ਸਕੱਤਰ ਪੀ. ਡੀ. ਟੀ. ਆਚਾਰੀਆ ਨੇ ਇਕ ਇੰਟਰਵਿਊ ’ਚ ਜਾਣਕਾਰੀ ਦਿੱਤੀ ਸੀ ਕਿ ਇਸ ’ਚ ਸੰਸਦ ਦੀ ਸੁਰੱਖਿਆ ਦੇ ਨਾਲ-ਨਾਲ ਇਮਾਰਤ ਦੀ ਸਾਂਭ-ਸੰਭਾਲ, ਬਿਜਲੀ, ਪਾਣੀ, ਪੈਟਰੋਲ ਅਤੇ ਭੋਜਨ ਦੇ ਬਿੱਲ, ਸੰਸਦ ਮੈਂਬਰਾਂ, ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ, ਸੰਸਦ ਦੇ ਕਾਮਿਆਂ ਦੀਆਂ ਤਨਖਾਹਾਂ ਤੇ ਭੱਤੇ ਸ਼ਾਮਲ ਹਨ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਸੰਯੁਕਤ ਸਕੱਤਰ ਹੁੰਦੇ ਹਨ ਸੁਰੱਖਿਆ ਮੁਖੀ

ਵਿਸ਼ੇਸ਼ ਤੌਰ ’ਤੇ ਸੰਸਦ ਦੀ ਸੁਰੱਖਿਆ ਵਿਵਸਥਾ ’ਤੇ ਨਜ਼ਰ ਮਾਰੀਏ ਤਾਂ ਇਹ ਕਈ ਏਜੰਸੀਆਂ ਵਲੋਂ ਮਿਲ ਕੇ ਕੀਤੀ ਜਾਂਦੀ ਹੈ। ਇਸ ’ਚ ਕਾਫੀ ਸਾਰੀਆਂ ਏਜੰਸੀਆਂ ਅਤੇ ਉਨ੍ਹਾਂ ਦਾ ਬੁਨਿਆਦੀ ਢਾਂਚਾ ਸ਼ਾਮਲ ਹੁੰਦਾ ਹੈ। ਲੋਕ ਸਭਾ ਸਕੱਤਰੇਤ ’ਚ ਸੰਯੁਕਤ ਸਕੱਤਰ (ਸੁਰੱਖਿਆ) ਸੰਸਦ ਦੀ ਪੂਰੀ ਸੁਰੱਖਿਆ ਦੇ ਮੁਖੀ ਹੁੰਦੇ ਹਨ। ਸੰਸਦ ਦੀ ਸੁਰੱਖਿਆ ’ਚ ਲੱਗੀਆਂ ਸਾਰੀਆਂ ਏਜੰਸੀਆਂ ਇਨ੍ਹਾਂ ਨੂੰ ਰਿਪੋਰਟ ਕਰਦੀਆਂ ਹਨ।

PunjabKesari

ਅਜਿਹਾ ਹੁੰਦਾ ਹੈ ਸੰਸਦ ਦਾ ਸੁਰੱਖਿਆ ਚੱਕਰ

ਸੰਸਦ ਦੀ ਸੁਰੱਖਿਆ ’ਚ ਕਈ ਏਜੰਸੀਆਂ ਸ਼ਾਮਲ ਹੁੰਦੀਆਂ ਹਨ। ਸੰਸਦ ਦੀ ਸੁਰੱਖਿਆ ਦੇ ਸਭ ਤੋਂ ਬਾਹਰ ਵਾਲੇ ਘੇਰੇ ’ਚ ਦਿੱਲੀ ਪੁਲਸ ਤਾਇਨਾਤ ਰਹਿੰਦੀ ਹੈ ਭਾਵ ਸਭ ਤੋਂ ਪਹਿਲੀ ਐਂਟਰੀ ’ਚ ਲੋਕਾਂ ’ਤੇ ਦਿੱਲੀ ਪੁਲਸ ਦੀ ਨਜ਼ਰ ਹੁੰਦੀ ਹੈ। ਦੂਜਾ ਘੇਰਾ ਸੀ. ਆਰ. ਪੀ. ਐੱਫ., ਆਈ. ਟੀ. ਬੀ. ਪੀ., ਐੱਨ. ਐੱਸ. ਜੀ. ਆਦਿ ਏਜੰਸੀਆਂ ਦਾ ਹੁੰਦਾ ਹੈ। ਸੰਸਦ ਦੇ ਬਾਹਰ ਅਗਲਾ ਘੇਰਾ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਪਾਰਲੀਮੈਂਟ ਡਿਊਟੀ ਗਰੁੱਪ ਦਾ ਹੁੰਦਾ ਹੈ।ਸੰਸਦ ’ਚ ਬਾਹਰੀ ਸੁਰੱਖਿਆ ਦੇ ਘੇਰਿਆਂ ਤੋਂ ਬਾਅਦ ਆਉਂਦੀ ਹੈ ਸੰਸਦ ਦੇ ਅੰਦਰ ਦੀ ਸੁਰੱਖਿਆ। ਲੋਕ ਸਭਾ ਅਤੇ ਰਾਜ ਸਭਾ ’ਚ ਸੰਸਦ ਮੈਂਬਰਾਂ ਦੀ ਸੁਰੱਖਿਆ ਲਈ ਪਾਰਲੀਮੈਂਟ ਸਕਿਓਰਿਟੀ ਸਰਵਿਸ ਦੀ ਸੁਰੱਖਿਆ ਸੇਵਾ ਤਾਇਨਾਤ ਰਹਿੰਦੀ ਹੈ।

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

ਹਮਲੇ ਦੇ ਇਕ ਦਿਨ ਬਾਅਦ ਹੀ ਸੰਸਦ ਦੀ ਸੁਰੱਖਿਆ ਸਖਤ ਕੀਤੀ

ਸੁਰੱਖਿਆ ’ਚ ਕੋਤਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸੰਸਦ ਭਵਨ ਦੇ ਅੰਦਰ ਅਤੇ ਉਸ ਦੇ ਆਲੇ-ਦੁਆਲੇ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਗਏ ਅਤੇ ਪੁਲਸ ਤੇ ਸੰਸਦ ਦੇ ਸੁਰੱਖਿਆ ਕਰਮਚਾਰੀਆਂ ਨੇ ਕੰਪਲੈਕਸ ’ਚ ਦਾਖਲ ਹੋਣ ਵਾਲਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਸੰਸਦ ਕੰਪਲੈਕਸ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਟਰਾਂਸਪੋਰਟ ਭਵਨ ਦੇ ਬਾਹਰ ਤਾਇਨਾਤ ਸੁਰੱਖਿਆ ਕਾਮਿਆਂ ਨੇ ਕਿਸੇ ਨੂੰ ਵੀ ਬੈਰੀਕੇਡ ਤੋਂ ਅੱਗੇ ਜਾਣ ਦੀ ਇਜਾਜ਼ਤ ਉਦੋਂ ਤੱਕ ਨਹੀਂ ਦਿੱਤੀ, ਜਦ ਤੱਕ ਕਿ ਉਨ੍ਹਾਂ ਨੇ ਉਨ੍ਹਾਂ ਦੇ ਪਛਾਣ-ਪੱਤਰਾਂ ਦੀ ਜਾਂਚ ਨਹੀਂ ਕਰ ਲਈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ‘ਮਕਰ ਦੁਆਰ’ ਤੋਂ ਸੰਸਦ ਦੇ ਨਵੇਂ ਭਵਨ ’ਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੰਗਮਾ ਆਪਣੀ ਕਾਰ ਤੋਂ ਉਤਰੇ ਅਤੇ ਇਮਾਰਤ ’ਚ ਦਾਖਲ ਹੋਣ ਲਈ ‘ਸ਼ਾਰਦੁਲ ਦੁਆਰ’ ਵੱਲ ਚਲੇ ਗਏ। ਸੰਸਦ ਮੈਂਬਰਾਂ ਦੇ ਵਾਹਨ ਚਾਲਕਾਂ ਨੂੰ ਪਾਸ ਤੋਂ ਬਿਨਾਂ ਕੰਪਲੈਕਸ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਸੰਸਦ ਭਵਨ ਦੇ ਮੁੱਖ ਗੇਟ ’ਤੇ ਮੀਡੀਆ ਕਾਮਿਆਂ ਤੋਂ ਉਨ੍ਹਾਂ ਦੇ ਪਛਾਣ-ਪੱਤਰ ਮੰਗੇ ਗਏ ਅਤੇ ਉਨ੍ਹਾਂ ਤੋਂ ਜ਼ਰੂਰੀ ਸਵਾਲ ਵੀ ਕੀਤੇ ਗਏ। ਨਵੇਂ ਸੰਸਦ ਭਵਨ ਦੇ ਮਕਰ ਦੁਆਰ ਨੂੰ ਸਾਰਿਆਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਮੀਡੀਆ ਕਰਮਚਾਰੀਆਂ ਨੂੰ ਪੁਰਾਣੇ ਸੰਸਦ ਭਵਨ ਦੇ ਗੇਟ ਨੰਬਰ 12 ਕੋਲ ਲਾਅਨ ’ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਮਹਾਦੇਵ ਐਪ: ਜਾਣੋ ਕਿਵੇਂ ਕਿੰਗਪਿਨ ਰਵੀ ਉੱਪਲ ਟਾਇਰਾਂ ਦੀ ਦੁਕਾਨ ਤੋਂ ਪਹੁੰਚ ਗਿਆ 6000 ਕਰੋੜ ਦੇ ਕਾਰੋਬਾਰ ਤਕ

PunjabKesari

1994 ’ਚ ਵੀ ਵਾਪਰੀਆਂ ਸਨ ਅਜਿਹੀਆਂ 2 ਘਟਨਾਵਾਂ

ਸੰਸਦ ਭਵਨ ’ਚ ਸੁਰੱਖਿਆ ’ਚ ਕੋਤਾਹੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ। 2 ਘਟਨਾਵਾਂ ਤਾਂ ਸਾਲ 1994 ’ਚ ਵਾਪਰੀਆਂ ਸਨ। ਪਹਿਲੀ ਘਟਨਾ 5 ਮਈ 1994 ਦੇ ਦਿਨ ਲਗਭਗ 11.20 ਵਜੇ ਹੋਈ ਜਦ ਇਕ ਮਹਿਮਾਨ ਵਿਜ਼ੀਟਰ ਗੈਲਰੀ ਤੋਂ ਲੋਕ ਸਭਾ ਦੇ ਹਾਲ ’ਚ ਛਾਲ ਮਾਰ ਕੇ ਉਤਰ ਗਿਆ ਅਤੇ ਨਾਅਰੇ ਲਗਾਉਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਦੀ ਪਛਾਣ ਪ੍ਰੇਮ ਪਾਲ ਸਿੰਘ ਸਮਰਾਟ ਦੇ ਰੂਪ ’ਚ ਹੋਈ ਸੀ। ਘਟਨਾ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਸਮਰਾਟ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

*ਦੂਜੀ ਘਟਨਾ 4 ਅਗਸਤ 1994 ਨੂੰ ਸਵੇਰੇ 11.06 ਵਜੇ ਵਾਪਰੀ ਸੀ। ਉਦੋਂ ਮੋਹਨ ਪਾਠਕ ਨਾਂ ਦਾ ਵਿਅਕਤੀ ਵਿਜ਼ੀਟਰ ਗੈਲਰੀ ਤੋਂ ਹੇਠਾਂ ਛਾਲ ਮਾਰ ਕੇ ਉਤਰ ਆਇਆ ਅਤੇ ਨਾਅਰੇਬਾਜ਼ੀ ਕਰਨ ਲੱਗਾ। ਇਸ ਦੌਰਾਨ ਇਕ ਹੋਰ ਵਿਅਕਤੀ ਮਨਮੋਹਨ ਸਿੰਘ ਤਿਵਾੜੀ ਨੇ ਵਿਜ਼ੀਟਰ ਗੈਲਰੀ ਤੋਂ ਨਾਅਰੇ ਲਗਾਏ। ਦੋਵਾਂ ਵਿਅਕਤੀਆਂ ਨੂੰ ਸੁਰੱਖਿਆ ਅਧਿਕਾਰੀਆਂ ਵਲੋਂ ਤੁਰੰਤ ਹਿਰਾਸਤ ’ਚ ਲੈ ਲਿਆ ਗਿਆ।

PunjabKesari

35 ਕਰੋੜ ਦਾ ਸਕਿਓਰਿਟੀ ਟੈਂਡਰ ਸੁਰੱਖਿਆ ’ਚ ਕੋਤਾਹੀ ਤੋਂ ਪਹਿਲਾਂ ਹੋਇਆ ਸੀ ਜਾਰੀ

ਸਾਲ 2001 ’ਚ ਹਮਲੇ ਤੋਂ ਬਾਅਦ ਰਾਸ਼ਟਰਪਤੀ ਭਵਨ ਅਤੇ ਸੰਸਦ ਭਵਨ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਸੀ। ਸੰਸਦ ਦੀ ਸੁਰੱਖਿਆ ’ਚ ਕੋਤਾਹੀ ਤੋਂ ਪਹਿਲਾਂ ਸਕਿਓਰਟੀ ਵਧਾਉਣ ਨੂੰ ਲੈ ਕੇ 35 ਕਰੋੜ ਦਾ ਟੈਂਡਰ ਜਾਰੀ ਹੋਇਆ ਸੀ। ਅਸਲ ’ਚ ਸੰਸਦ ਭਵਨ ਦੀ ਸੁਰੱਖਿਆ ਵਧਾਉਣ ਲਈ ਸੀ. ਪੀ. ਡਬਲਯੂ. ਡੀ. ਨੇ ਇਹ ਟੈਂਡਰ ਜਾਰੀ ਕੀਤਾ ਸੀ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 5 ਮਹੀਨਿਆਂ ਦਾ ਸਮਾਂ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ

5 ਮਹੀਨਿਆਂ ’ਚ ਪੂਰਾ ਕਰਨਾ ਪਵੇਗਾ ਕੰਮ

ਇਸ ਪ੍ਰਾਜੈਕਟ ਤਹਿਤ ਕੁੱਲ 6 ਕੰਮ ਹੋਣੇ ਹਨ :1. ਰਿਸੈਪਸ਼ਨ ਲਾਊਂਜ ਦਾ ਮੁੜ-ਵਿਕਾਸ 2. ਸਕਿਓਰਟੀ ਬਲਾਕਸ 3. ਈ. ਐੱਮ. ਸਰਵਿਸ 4. ਸਕਿਓਰਟੀ ਗੈਜ਼ੇਟਸ 5. ਬੁਲੇਟਪਰੂਫ ਮੋਰਚਾ 6. ਸੀਵਰੇਜ ਅਤੇ ਜਲ ਨਿਕਾਸੀ ਸਮੇਤ ਬਾਹਰੀ ਵਿਕਾਸ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News