'84 ਕਤਲੇਆਮ : ਸੱਜਣ ਨੂੰ ਇਕ ਹੋਰ ਝਟਕਾ, ਵਾਰੰਟ ਜਾਰੀ

Tuesday, Jan 22, 2019 - 01:55 PM (IST)

'84 ਕਤਲੇਆਮ : ਸੱਜਣ ਨੂੰ ਇਕ ਹੋਰ ਝਟਕਾ, ਵਾਰੰਟ ਜਾਰੀ

ਨਵੀਂ ਦਿੱਲੀ— 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 28 ਜਨਵਰੀ ਨੂੰ ਹੋਵੇਗੀ ਅਤੇ ਸੱਜਣ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਹੇਠਲੀ ਅਦਾਲਤ ਵਿਚ ਚਲ ਰਹੇ ਇਸ ਦੂਜੇ ਮਾਮਲੇ ਵਿਚ ਤਿੰਨ ਵਿਅਕਤੀਆਂ— ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ 'ਤੇ ਦੰਗੇ ਭੜਕਾਉਣ ਅਤੇ ਹੱਤਿਆ ਦੇ ਦੋਸ਼ ਹਨ। ਇਨ੍ਹਾਂ ਸਾਰਿਆਂ 'ਤੇ ਇਹ ਦੋਸ਼ ਸੁਲਤਾਨਪੁਰੀ ਵਿਚ ਸੁਰਜੀਤ ਸਿੰਘ ਦੀ ਹੱਤਿਆ ਦੇ ਸਬੰਧ ਵਿਚ ਲਾਏ ਗਏ ਹਨ। ਜ਼ਿਲਾ ਜੱਜ ਪੂਨਮ ਨੇ ਸੱਜਣ ਦੀ ਪੇਸ਼ੀ ਨੂੰ ਲੈ ਕੇ ਇਹ ਵਾਰੰਟ ਉਦੋਂ ਜਾਰੀ ਕੀਤਾ, ਜਦੋਂ ਉਸ ਨੂੰ ਜੇਲ ਦੇ ਅਧਿਕਾਰੀਆਂ ਅੱਜ ਪੇਸ਼ ਨਹੀਂ ਕਰ ਸਕੇ। 

ਇੱਥੇ ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਪ੍ਰਾਪਤ 73 ਸਾਲਾ ਸੱਜਣ ਕੁਮਾਰ ਦਿੱਲੀ ਦੀ ਮੰਡੋਲੀ ਜੇਲ 'ਚ ਬੰਦ ਹੈ। ਦਸਬੰਰ 2018 'ਚ ਉਸ ਨੂੰ ਸਿੱਖ ਵਿਰੋਧੀ ਦੰਗੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਦੰਗੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸਕਿਓਰਿਟੀ ਗਾਰਡ ਵਲੋਂ 31 ਅਕਤੂਬਰ 1984 ਨੂੰ ਹੱਤਿਆ ਕੀਤੇ ਜਾਣ ਤੋਂ ਬਾਅਦ ਭੜਕੇ ਸਨ।


author

Tanu

Content Editor

Related News