ਹਿਮਾਚਲ : ਕਿੰਨੌਰ ''ਚ ਬੱਸ ਹੋਈ ਹਾਦਸੇ ਦਾ ਸ਼ਿਕਾਰ, 19 ਲੋਕ ਜ਼ਖ਼ਮੀ
Tuesday, Jun 13, 2023 - 01:43 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਇਕ ਬੱਸ ਚੱਟਾਨ ਨਾਲ ਟਕਰਾ ਗਈ। ਇਸ ਹਾਦਸੇ 'ਚ 19 ਲੋਕ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਨਿਚਾਰ ਖੇਤਰ ਦੇ ਬੜਾ ਕੰਬਾ ਨੇੜੇ ਵਾਪਰੀ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਬੱਸ 'ਚ 24 ਯਾਤਰੀ ਸਵਾਰ ਸਨ।
ਜ਼ਖ਼ਮੀਆਂ ਨੂੰ ਇਲਾਜ ਲਈ ਸਿਹਤ ਕੇਂਦਰ ਭਾਭਾ ਨਗਰ 'ਚ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਹੀਨੇ ਦੇ ਪਹਿਲੇ 2 ਦਿਨਾਂ 'ਚ ਸ਼ਿਮਲਾ ਅਤੇ ਮੰਡੀ ਜ਼ਿਲ੍ਹਿਆਂ 'ਚ ਵੱਖ-ਵੱਖ ਬੱਸ ਹਾਦਸਿਆਂ 'ਚ 96 ਲੋਕ ਜ਼ਖ਼ਮੀ ਹੋ ਗਏ।