ਏਅਰ ਫੋਰਸ ਦੇ 18ਵੇਂ ਸਕਵਾਡ੍ਰਨ ਦੀ ਕਾਇਆਕਲਪ, ਸਵਦੇਸ਼ੀ ਲੜਾਕੂ ''ਤੇਜਸ'' ਦੀ ਮਿਲੇਗੀ ਤਾਕਤ

05/26/2020 12:13:59 AM

ਨਵੀਂ ਦਿੱਲੀ (ਯੂ.ਐੱਨ.ਆਈ., ਭਾਸ਼ਾ)-ਏਅਰ ਫੋਰਸ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ. ਐੱਸ ਭਦੌਰੀਆ 27 ਮਈ ਨੂੰ ਏਅਰ ਫੋਰਸ ਦੇ 18ਵੇਂ ਸਕਵਾਡ੍ਰਨ (ਫਲਾਈਂਗ ਬੁਲੇਟਸ) ਦਾ ਨਵੇਂ ਰੂਪ 'ਚ ਸ਼ੁਭਆਰੰਭ ਕਰਨਗੇ। ਇਸ ਸਕਵਾਡ੍ਰਨ ਨੂੰ ਦੇਸ਼ ਵਿਚ ਹੀ ਬਣੇ ਤੇਜਸ ਲੜਾਕੂ ਜਹਾਜ਼ਾਂ ਨਾਲ ਲੈੱਸ ਕੀਤਾ ਜਾਵੇਗਾ। ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਨਾਲ ਲੈੱਸ ਹੋਣ ਵਾਲਾ ਇਹ ਏਅਰ ਫੋਰਸ ਦਾ ਦੂਜਾ ਸਕਵਾਡ੍ਰਨ ਹੋਵੇਗਾ। ਇਨ੍ਹਾਂ ਜਹਾਜ਼ਾਂ ਨੂੰ ਅੰਤਿਮ ਸੰਚਾਲਨ ਮਨਜ਼ੂਰੀ ਯਾਨੀ ਐੱਫ.ਓ.ਸੀ. ਹਾਸਲ ਹੈ ਅਤੇ ਕੋਇੰਬਟੂਰ ਦੇ ਨੇੜੇ ਸੁਲੂਰ ਏਅਰ ਫੋਰਸ ਸਟੇਸ਼ਨ 'ਤੇ ਇਨ੍ਹਾਂ ਨੂੰ 18ਵੇਂ ਸਕਵਾਡ੍ਰਨ 'ਚ ਸ਼ਾਮਲ ਕੀਤਾ ਜਾਵੇਗਾ।

ਇਸ ਸਕਵਾਡ੍ਰਨ ਦਾ ਗਠਨ 15 ਅਪ੍ਰੈਲ, 1965 ਵਿਚ ਕੀਤਾ ਗਿਆ ਸੀ ਅਤੇ ਇਸ ਦਾ ਮਕਸਦ 'ਤੇਜ਼ ਅਤੇ ਬੇਖੌਫ' ਹੈ।ਇਸ ਤੋਂ ਪਹਿਲਾਂ ਇਸ ਸਕਵਾਡ੍ਰਨ ਵਿਚ ਮਿਗ-27 ਜਹਾਜ਼ ਉਡਾਏ ਜਾ ਰਹੇ ਸਨ। ਇਸ ਸਕਵਾਡ੍ਰਨ ਨੂੰ ਬੀਤੇ 1 ਅਪ੍ਰੈਲ ਨੂੰ ਸੁਲੂਰ ਵਿਚ ਇਕ ਵਾਰ ਫਿਰ ਤੋਂ ਨਵਾਂ ਰੂਪ ਦਿੱਤਾ ਗਿਆ ਸੀ। ਤੇਜਸ ਚੌਥੀ ਪੀੜ੍ਹੀ ਦਾ ਸਵਦੇਸ਼ੀ ਜਹਾਜ਼ ਹੈ, ਜੋ ਫਲਾਈ ਬਾਈ ਵਾਇਰਸ ਫਲਾਈਟ ਕੰਟਰੋਲ ਪ੍ਰਣਾਲੀਸ, ਸਿੰਗਲ ਡਿਜੀਟਲ ਏਵਿਓਨਿਕਸ ਅਤੇ ਮਲਟੀਮੋਟ ਰਡਾਰ ਨਾਲ ਲੈੱਸ ਹੈ। ਇਹ ਚੌਥੀ ਪੀੜ੍ਹੀ ਦੇ ਸੁਪਰਸੋਨਿਕ ਲੜਾਕੂ ਜਹਾਜ਼ਾਂ 'ਚ ਸਭ ਤੋਂ ਹਲਕਾ ਅਤੇ ਛੋਟਾ ਹੈ।

ਸੇਖੋਂ ਨੂੰ ਮਿਲਿਆ 'ਪਰਮਵੀਰ ਚੱਕਰ'
18ਵੇਂ ਸਕਵਾਡ੍ਰਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1971 'ਚ ਹੋਈ ਜੰਗ 'ਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਫਲਾਈਂਗ ਅਧਿਕਾਰੀ ਨਿਰਮਲਜੀਤ ਸਿੰਘ ਸੇਖੋਂ ਨੂੰ ਸਰਵਉੱਚ ਵੀਰਤਾ ਪੁਰਸਕਾਰ 'ਪਰਮਵੀਰ ਚੱਕਰ' (ਮਰਨ ਉਪਰਾਂਤ) ਨਾਲ ਸਨਮਾਨਤ ਕੀਤਾ ਗਿਆ ਸੀ। ਸਕਵਾਡ੍ਰਨ ਨੂੰ 'ਕਸ਼ਮੀਰ ਦੇ ਰੱਖਿਅਕ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਪਹਿਲਾ ਸਕਵਾਡ੍ਰਨ ਸੀ, ਜਿਸ ਦੇ ਜਹਾਜ਼ ਸ਼੍ਰੀਨਗਰ ਵਿਚ ਉੱਤਰੇ ਸਨ। ਇਸ ਨੂੰ ਨਵੰਬਰ, 2015 ਵਿਚ ਰਾਸ਼ਟਰਪਤੀ ਦੇ ਸਟੈਂਡਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ।


Sunny Mehra

Content Editor

Related News