ਪਾਨ ਮਸਾਲਾ ਕਾਰੋਬਾਰੀ ਦੀ ਨੂੰਹ ਦੇ ਖੁਦਕੁਸ਼ੀ ਮਾਮਲੇ 'ਚ ਵੱਡੀ ਕਾਰਵਾਈ; ਪਤੀ ਤੇ ਸੱਸ ਵਿਰੁੱਧ FIR ਦਰਜ

Saturday, Nov 29, 2025 - 11:32 AM (IST)

ਪਾਨ ਮਸਾਲਾ ਕਾਰੋਬਾਰੀ ਦੀ ਨੂੰਹ ਦੇ ਖੁਦਕੁਸ਼ੀ ਮਾਮਲੇ 'ਚ ਵੱਡੀ ਕਾਰਵਾਈ; ਪਤੀ ਤੇ ਸੱਸ ਵਿਰੁੱਧ FIR ਦਰਜ

ਨਵੀਂ ਦਿੱਲੀ : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਦੇ ਪਾਨ ਮਸਾਲਾ ਕਾਰੋਬਾਰੀ ਕਮਲ ਕਿਸ਼ੋਰ ਦੀ ਨੂੰਹ ਦੀਪਤੀ ਚੌਰਸੀਆ ਨੇ ਬੀਤੇ ਦਿਨੀਂ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੇ ਸਬੰਧ ਵਿਚ ਦਿੱਲੀ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀਪਤੀ ਦੇ ਪਤੀ ਅਤੇ ਸੱਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 108/3(5) (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਦਰਜ ਕੀਤਾ ਗਿਆ ਹੈ।

ਪੜ੍ਹੋ ਇਹ ਵੀ : ਅਧਿਆਪਕ ਬਣਨ ਦੇ ਚਾਹਵਾਨਾਂ ਲਈ ਵੱਡੀ ਖ਼ਬਰ: ਇਸ ਮਹੀਨੇ ਹੋਵੇਗਾ CTET ਦਾ ਪੇਪਰ

ਦੱਸ ਦੇਈਏ ਕਿ ਪਾਨ ਮਸਾਲਾ ਕਾਰੋਬਾਰੀ ਕਮਲ ਕਿਸ਼ੋਰ ਦੀ ਨੂੰਹ ਦੀਪਤੀ ਚੌਰਸੀਆ ਨੇ ਮੰਗਲਵਾਰ ਨੂੰ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਪੇਕੇ ਪਰਿਵਾਰ ਨੇ ਔਰਤ ਦੇ ਸਹੁਰਾ ਪਰਿਵਾਰ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਵਸੰਤ ਵਿਹਾਰ ਪੁਲਸ ਨੇ ਦੀਪਤੀ ਦੇ ਮਾਤਾ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਪਰਿਵਾਰ ਵਿਰੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੀਪਤੀ ਚੌਰਸੀਆ ਦਾ ਸਾਲ 2010 ਵਿੱਚ ਕਮਲ ਕਿਸ਼ੋਰ ਦੇ ਪੁੱਤਰ ਹਰਪ੍ਰੀਤ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਇੱਕ 14 ਸਾਲ ਦਾ ਪੁੱਤਰ ਹੈ। 

ਪੜ੍ਹੋ ਇਹ ਵੀ : 12 ਨਹੀਂ ਸਗੋਂ 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ

ਘਟਨਾ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਦੀਪਤੀ ਦੀ ਮਾਂ ਸ਼ਾਰਦਾ ਦੇਵੀ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੂੰ ਮੰਗਲਵਾਰ ਸਵੇਰੇ ਉਸਦੀ ਧੀ ਦਾ ਫ਼ੋਨ ਆਇਆ ਸੀ। ਗੱਲਬਾਤ ਦੌਰਾਨ ਉਸ ਨੇ ਕਿਹਾ, "ਉਸਨੇ ਆਪਣੇ ਪਤੀ ਅਰਪਿਤ ਨਾਲ ਆਪਣੇ ਪੁੱਤਰ ਦੇ ਮੋਬਾਈਲ ਫੋਨ ਨਾਲ ਖੇਡਣ 'ਤੇ ਹੋਈ ਲੜਾਈ ਤੋਂ ਬਾਅਦ ਗੁੱਸੇ ਵਿੱਚ ਮੈਨੂੰ ਫ਼ੋਨ ਕੀਤਾ, ਜਿਸ ਕਾਰਨ ਸਕੂਲ ਜਾਣ ਵਿਚ ਦੇਰੀ ਹੋ ਰਹੀ ਸੀ। ਮੈਂ ਉਸਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਾਈ ਨਹੀਂ ਕਰਨੀ ਚਾਹੀਦੀ ਅਤੇ ਇਹ ਕੋਈ ਵੱਡੀ ਗੱਲ ਨਹੀਂ ਹੈ।" ਇਸ ਤੋਂ ਕੁਝ ਘੰਟਿਆਂ ਬਾਅਦ ਦੀਪਤੀ ਨੇ ਕਥਿਤ ਤੌਰ 'ਤੇ ਆਪਣੇ ਪਤੀ ਦੇ ਘਰ ਦੇ ਡਰੈਸਿੰਗ ਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼


author

rajwinder kaur

Content Editor

Related News