ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ

Wednesday, Jan 08, 2025 - 01:56 PM (IST)

ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ

ਕੱਛ- ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ 540 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 18 ਸਾਲਾ ਕੁੜੀ ਦੀ ਮੌਤ ਹੋ ਗਈ। 33 ਘੰਟਿਆਂ ਬਾਅਦ ਮੰਗਲਵਾਰ ਸ਼ਾਮ ਨੂੰ ਉਸ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਿਆ ਗਿਆ ਸੀ। ਜਿਸ ਤੋਂ ਬਾਅਦ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ-  ਫ਼ੌਜ ਦਾ 'ਮਿਸ਼ਨ ਜ਼ਿੰਦਗੀ' ਜਾਰੀ, ਕੋਲੇ ਦੀ ਖਾਨ 'ਚ ਫਸੀਆਂ 8 ਜ਼ਿੰਦਗੀਆਂ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਸੋਮਵਾਰ ਸਵੇਰੇ ਕਰੀਬ ਸਾਢੇ 6 ਵਜੇ ਜ਼ਿਲ੍ਹੇ ਦੇ ਭੁਜ ਤਾਲੁਕਾ ਦੇ ਕੰਦੇਰਾਈ ਪਿੰਡ ਵਿਚ ਬੋਰਵੈੱਲ 'ਚ ਡਿੱਗ ਗਈ ਸੀ। ਉਹ 540 ਫੁੱਟ ਡੂੰਘੇ ਬੋਰਵੈੱਲ 'ਚ 490 ਫੁੱਟ ਦੀ ਡੂੰਘਾਈ 'ਤੇ ਫਸ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਏਜੰਸੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੋਰਵੈੱਲ ਦਾ ਵਿਆਸ ਇਕ ਫੁੱਟ ਹੈ ਅਤੇ ਕੁੜੀ ਵੱਡੀ ਹੋਣ ਕਾਰਨ ਉਸ ਦੇ ਅੰਦਰ ਫਸ ਗਈ ਸੀ। ਇਸ ਲਈ ਬਚਾਅ ਕਾਰਜ ਮੁਸ਼ਕਲ ਹੋ ਰਿਹਾ ਸੀ। ਸ਼ਾਮ 4 ਵਜੇ ਉਸ ਨੂੰ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ- 500 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 18 ਸਾਲ ਦੀ ਕੁੜੀ, ਬਚਾਅ ਮੁਹਿੰਮ ਜਾਰੀ

PunjabKesari

ਹੁੱਕ ਤਕਨੀਕ ਨਾਲ ਕੱਢਿਆ ਗਿਆ

ਭੁਜ ਦੇ ਸਹਾਇਕ ਕੁਲੈਕਟਰ ਅਤੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਏ. ਬੀ. ਜਾਦਵ ਨੇ ਕਿਹਾ ਕਿ ਬਦਕਿਸਮਤੀ ਨਾਲ ਕੁੜੀ ਨਹੀਂ ਬਚੀ ਅਤੇ ਭੁਜ ਦੇ ਜੀ. ਕੇ. ਜਨਰਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਹੁੱਕ ਤਕਨੀਕ ਦੀ ਵਰਤੋਂ ਕਰਕੇ ਕੁੜੀ ਨੂੰ ਬਾਹਰ ਕੱਢਿਆ ਗਿਆ। ਬਚਾਅ ਮੁਹਿੰਮ ਵਿਚ ਕਈ ਏਜੰਸੀਆਂ ਸ਼ਾਮਲ ਸਨ।

ਇਹ ਵੀ ਪੜ੍ਹੋ- ਸਰਦੀਆਂ 'ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ


author

Tanu

Content Editor

Related News