ਓਡੀਸ਼ਾ ਰੇਲ ਹਾਦਸੇ ਤੋਂ ਬਾਅਦ 18 ਰੇਲਗੱਡੀਆਂ ਰੱਦ, 7 ਦਾ ਰਾਹ ਬਦਲਿਆ
Saturday, Jun 03, 2023 - 04:18 AM (IST)
ਕੋਲਕਾਤਾ (ਭਾਸ਼ਾ): ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਤਿੰਨ ਰੇਲਗੱਡੀਆਂ ਨਾਲ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਲੰਬੀ ਦੂਰੀ ਦੀਆਂ 18 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 7 ਰੇਲਗੱਡੀਆਂ ਦਾ ਰਾਹ ਵੀ ਬਦਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 200 ਤੋਂ ਪਾਰ, ਹਜ਼ਾਰ ਦੇ ਕਰੀਬ ਜ਼ਖ਼ਮੀ
ਅਧਿਕਾਰੀ ਨੇ ਕਿਹਾ ਕਿ 12837 ਹਾਵੜਾ-ਪੁਰੀ ਸੁਪਰ ਫਾਸਟ ਐਕਸਪ੍ਰੈੱਸ, 12863 ਹਾਵੜਾ-ਬੈਂਗਲੁਰੂ ਸੁਪਰ ਫਾਸਟ ਐਕਸਪ੍ਰੈੱਸ, 12839 ਹਾਵੜਾ-ਚੇਨਈ ਮੇਲ ਰੱਦ ਕਰ ਦਿੱਤੀ ਗੀ। ਉਨ੍ਹਾਂ ਕਿਹਾ ਕਿ 12895 ਹਾਵੜਾ-ਪੁਰੀ ਸੁਪਰ ਫਾਸਟ ਐਕਸਪ੍ਰੈੱਸ, 20831 ਹਾਵੜਾ-ਸੰਬਲਪੁਰ ਐਕਸਪਪ੍ਰੈੱਸ ਤੇ 02837 ਸੰਤਰਾਗਾਛੀ-ਪੁਰੀ ਐਕਸਪ੍ਰੈੱਸ ਵੀ ਰੱਦ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਰੇਲ ਮੰਤਰੀ ਤੋਂ ਬਾਅਦ ਹੁਣ PM ਮੋਦੀ ਵੱਲੋਂ ਵੀ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਦੱਸ ਦੇਈਏ ਕਿ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਹਾਵੜਾ ਜਾ ਰਹੀ ਬੈਂਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਦੇ ਕਈ ਡੱਬਾ ਬਾਹਾਨਗਾ ਬਾਜ਼ਾਰ ਵਿਚ ਪਟੜੀ ਤੋਂ ਉਤਰ ਗਏ ਤੇ ਦੂਜੀ ਪਟੜੀ 'ਤੇ ਜਾ ਡਿੱਗੇ। ਇਹ ਡੱਬੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਗਏ ਤੇ ਇਸ ਦੇ ਡੱਬੇ ਵੀ ਪਲਟ ਗਏ। ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਇਕ ਮਾਲਗੱਡੀ ਨਾਲ ਟਕਰਾ ਗਏ, ਜਿਸ ਨਾਲ ਉਹ ਵੀ ਹਾਦਸੇ ਦੀ ਲਪੇਟ ਵਿਚ ਆ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।