18 ਫੀਸਦੀ ਔਰਤਾਂ ਹੀ ਕਰਦੀਆਂ ਹਨ ਸੈਨੇਟਰੀ ਨੈਪਕਿਨ ਦੀ ਵਰਤੋਂ

Sunday, Jul 22, 2018 - 03:43 AM (IST)

ਉਦੇਪੁਰ—ਫੈੱਡਰੇਸ਼ਨ ਆਫ ਆਬਰਟੇਟ੍ਰਕ ਐਂਡ ਗਾਇਨਾਲੌਜੀਕਲ ਸੋਸਾਇਟੀ ਆਫ ਇੰਡੀਆ ਨੇ ਕਿਹਾ ਕਿ ਦੇਸ਼ ਦੀਆਂ ਸਿਰਫ 18 ਫੀਸਦੀ ਔਰਤਾਂ ਅਤੇ ਲੜਕੀਆਂ ਹੀ ਮਾਹਵਾਰੀ ਦੌਰਾਨ ਸੈਨੇਟਰੀ ਨੈਪਕਿਨ ਦੀ ਵਰਤੋਂ ਕਰਦੀਆਂ ਹਨ ਜਦੋਂ ਕਿ 82 ਫੀਸਦੀ ਔਰਤਾਂ ਅੱਜ ਵੀ ਪੁਰਾਣਾ ਕੱਪੜਾ, ਘਾਹ ਅਤੇ ਇਥੋਂ ਤੱਕ ਕਿ ਸੁਆਹ ਵਰਗੇ ਅਸੁਰੱਖਿਅਤ ਬਦਲ ਅਪਣਾਉਂਦੀਆਂ ਹਨ।
ਐੱਫ. ਓ. ਜੀ. ਐੱਸ. ਆਈ. ਅਤੇ ਮਾਹਵਾਰੀ ਦੌਰਾਨ ਸਵੱਛਤਾ ਬਾਰੇ ਜਾਗਰੂਕਤਾ ਲਈ ਕੰਮ ਕਰਨ ਵਾਲੀ ਪੰਜ ਸਾਲਾ ਯੋਜਨਾ 'ਨਾਈਨ ਮੂਵਮੈਂਟ' ਨੇ ਦੇਸ਼ ਭਰ ਵਿਚ ਮਾਹਵਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਅੱਜ ਉਦੇਪੁਰ ਵਿਚ ਐੱਫ. ਓ. ਜੀ. ਐੱਸ. ਆਈ. ਵੈਸਟ ਜ਼ੋਨ ਯੁਵਾ ਕਾਨਫਰੰਸ 2018 ਦੌਰਾਨ ਇਕ ਅਖਿਲ ਭਾਰਤੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸਦੇ ਤਹਿਤ ਨਾਈਨ ਮੂਵਮੈਂਟ ਦੇਸ਼ ਭਰ ਵਿਚ ਐੱਫ. ਓ. ਜੀ. ਐੱਸ. ਆਈ. ਦੀਆਂ 235 ਸੋਸਾਇਟੀਆਂ ਨਾਲ ਮਿਲ ਕੇ ਕੰਮ ਕਰੇਗਾ, ਜਿਨ੍ਹਾਂ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ। ਐੱਫ. ਓ. ਜੀ. ਐੱਸ. ਆਈ. ਨਾਈਨ ਮੂਵਮੈਂਟ ਦੀ ਰੂਚੇਨ ਆਫ ਨਾਈਨ ਪਹਿਲ ਨੂੰ ਆਪਣਾ ਸਮਰਥਨ ਪ੍ਰਦਾਨ ਕਰਦਾ ਹੈ, ਜਿਸਦੇ ਤਹਿਤ ਹਰ ਵਿਅਕਤੀ ਨੂੰ 2 ਹੋਰ ਲੋਕਾਂ ਨਾਲ ਗੱਲਬਾਤ ਕਰਕੇ ਮਾਹਵਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।


Related News