ਜੰਮੂ ਕਸ਼ਮੀਰ : ਊਧਮਪੁਰ ''ਚ ਮਿੰਨੀ ਬੱਸ ਖੱਡ ''ਚ ਡਿੱਗੀ, ਵਿਦਿਆਰਥੀਆਂ ਸਮੇਤ 18 ਲੋਕ ਜ਼ਖ਼ਮੀ

08/06/2022 2:56:41 PM

ਊਧਮਪੁਰ (ਭਾਸ਼ਾ)- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 18 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਸਨ। ਉਨ੍ਹਾਂ ਕਿਹਾ ਕਿ ਮਿੰਨੀ ਬੱਸ ਬਰਮੀਨ ਤੋਂ ਊਧਮਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਡਰਾਈਵਰ ਨੇ ਇਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਘੋਰਡੀ ਪਿੰਡ ਕੋਲ ਖੱਡ 'ਚ ਡਿੱਗ ਗਿਆ। 

ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਕਾਰਨ ਮਾਂ ਨੇ 4 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ

ਅਧਿਕਾਰੀਆਂ ਨੇ ਕਿਹਾ ਕਿ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ 11 ਵਿਦਿਆਰਥੀਆਂ ਸਮੇਤ 18 ਜ਼ਖ਼ਮੀਆਂ ਨੂੰ ਇਲਾਜ ਲਈ ਊਧਮਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ 'ਚੋਂ ਇਕ ਬਰਮੀਨ ਦੇ ਅਸ਼ੋਕ ਕੁਮਾਰ (50) ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੈਟਰੋਲ ਦਾ ਪੈਸਾ ਮੰਗਣ 'ਤੇ ਪੈਟਰੋਲ ਪੰਪ ਕਰਮੀ ਨੂੰ ਕਾਰ ਨਾਲ ਕੁਚਲਿਆ, ਮੌਤ


DIsha

Content Editor

Related News