ਮਹਾਰਾਸ਼ਟਰ 'ਚ ਨਿਰਮਾਣ ਅਧੀਨ ਪੁਲ ਦੀ ਸਲੈਬ 'ਤੇ ਡਿੱਗੀ ਕਰੇਨ, 17 ਮਜ਼ਦੂਰਾਂ ਦੀ ਦਰਦਨਾਕ ਮੌਤ
Tuesday, Aug 01, 2023 - 09:50 AM (IST)
ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਮ੍ਰਿੱਧੀ ਐਕਸਪ੍ਰੈਸਵੇਅ ਦੇ ਤੀਜੇ ਪੜਾਅ ਦੇ ਨਿਰਮਾਣ ਦੌਰਾਨ ਪੁਲ ਦੀ ਸਲੈਬ 'ਤੇ ਕਰੇਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। NDRF ਦੇ ਅਧਿਕਾਰੀ ਨੇ ਦੱਸਿਆ ਕਿ ਕੁੱਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਇੱਕ ਵਿਸ਼ੇਸ਼-ਉਦੇਸ਼ ਵਾਲੀ ਮੋਬਾਈਲ ਗੈਂਟਰੀ ਕ੍ਰੇਨ ਸੀ, ਜੋ ਪੁਲ ਦੇ ਨਿਰਮਾਣ ਅਤੇ ਹਾਈਵੇ ਨਿਰਮਾਣ ਪ੍ਰੋਜੈਕਟਾਂ ਵਿੱਚ ਪ੍ਰੀਕਾਸਟ ਬਾਕਸ ਗਾਰਡਰ ਸਥਾਪਤ ਕਰਨ ਲਈ ਵਰਤੀ ਜਾਂਦੀ ਸੀ।
ਇਹ ਵੀ ਪੜ੍ਹੋ: ਅਗਸਤ ਮਹੀਨੇ ਦੇ ਪਹਿਲੇ ਦਿਨ ਮਿਲੀ ਖ਼ੁਸ਼ਖ਼ਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ
ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਸ਼ਾਹਪੁਰ ਤਹਿਸੀਲ ਦੇ ਸਰਲਾਂਬੇ ਪਿੰਡ ਨੇੜੇ ਮੰਗਲਵਾਰ ਤੜਕੇ ਵਾਪਰਿਆ। ਸਮ੍ਰਿੱਧੀ ਮਹਾਮਾਰਗ, ਜਿਸਦਾ ਨਾਮ ਹਿੰਦੂ ਹਿਰਦੇਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਹੈ, ਮੁੰਬਈ ਅਤੇ ਨਾਗਪੁਰ ਨੂੰ ਜੋੜਨ ਵਾਲਾ 701 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੈ। ਇਹ ਨਾਗਪੁਰ, ਵਾਸ਼ਿਮ, ਵਰਧਾ, ਅਹਿਮਦਨਗਰ, ਬੁਲਢਾਨਾ, ਔਰੰਗਾਬਾਦ, ਅਮਰਾਵਤੀ, ਜਾਲਨਾ, ਨਾਸਿਕ ਅਤੇ ਠਾਣੇ ਸਮੇਤ 10 ਜ਼ਿਲ੍ਹਿਆਂ ਤੋਂ ਹੋ ਕੇ ਲੰਘਦਾ ਹੈ। ਸਮ੍ਰਿੱਧੀ ਮਹਾਮਾਰਗ ਦਾ ਨਿਰਮਾਣ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਯੈਲੋ ਅਲਰਟ, ਜਾਣੋ ਮੀਂਹ ਸਬੰਧੀ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8