ਉੱਤਰ ਪ੍ਰਦੇਸ਼ ’ਚ ਹੜ੍ਹਾਂ ਨਾਲ 17 ਜ਼ਿਲੇ ਪ੍ਰਭਾਵਿਤ, 400 ਤੋਂ ਵੱਧ ਪਿੰਡ ਡੁੱਬੇ
Wednesday, Sep 03, 2025 - 10:39 PM (IST)

ਲਖਨਊ (ਭਾਸ਼ਾ)-ਉੱਤਰ ਪ੍ਰਦੇਸ਼ ਦੇ 17 ਜ਼ਿਲਿਆਂ ਦੀਆਂ 37 ਤਹਿਸੀਲਾਂ ਦੇ 402 ਪਿੰਡ ਇਸ ਸਮੇਂ ਹੜ੍ਹਾਂ ਦੀ ਲਪੇਟ ਵਿਚ ਹਨ। ਰਾਹਤ ਕਮਿਸ਼ਨਰ ਭਾਨੂ ਚੰਦਰ ਗੋਸਵਾਮੀ ਨੇ ਦੱਸਿਅਾ ਕਿ ਇਸ ਨਾਲ 84 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਕਾਨਪੁਰ ਨਗਰ, ਲਖੀਮਪੁਰ ਖੀਰੀ, ਬਲੀਆ, ਚਿੱਤਰਕੂਟ, ਪ੍ਰਯਾਗਰਾਜ, ਵਾਰਾਣਸੀ ਸਮੇਤ ਕਈ ਜ਼ਿਲਿਆਂ ਵਿਚ ਐੱਨ. ਡੀ. ਆਰ. ਐੱਫ, ਐੱਸ. ਡੀ. ਆਰ. ਐੱਫ. ਅਤੇ ਪੀ. ਏ. ਸੀ. ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ।