ਮੱਧ ਪ੍ਰਦੇਸ਼ ਨੂੰ ਹਰਾ ਕੇ ਜੰਮੂ-ਕਸ਼ਮੀਰ ਸੈਮੀਫਾਈਨਲ ’ਚ ਪੁੱਜਾ
Tuesday, Feb 10, 2026 - 10:30 AM (IST)
ਇੰਦੌਰ- ਤੇਜ਼ ਗੇਂਦਬਾਜ਼ ਆਕਿਬ ਨਬੀ ਦੇ ਕਰੀਅਰ ਦੀਆਂ ਸਰਵੋਤਮ 12 ਵਿਕਟਾਂ ਨਾਲ ਜੰਮੂ-ਕਸ਼ਮੀਰ ਨੇ ਰਣਜੀ ਟਰਾਫੀ ਕੁਆਰਟਰ ਫਾਈਨਲ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਇੱਥੇ ਮੱਧ ਪ੍ਰਦੇਸ਼ ਨੂੰ 56 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ।
ਪਹਿਲੀ ਪਾਰੀ ’ਚ 7 ਵਿਕਟਾਂ ਲੈਣ ਵਾਲੇ 29 ਸਾਲਾ ਨਬੀ ਨੇ ਦੂਜੀ ਪਾਰੀ ’ਚ 5 ਵਿਕਟਾਂ ਲਈਆਂ ਜਿਸ ਨਾਲ ਜਿੱਤ ਲਈ 291 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ 2021-22 ਦੀ ਚੈਂਪੀਅਨ ਮੱਧ ਪ੍ਰਦੇਸ਼ ਦੀ ਟੀਮ 234 ਦੌੜਾਂ ’ਤੇ ਆਊਟ ਹੋ ਗਈ। ਜੰਮੂ-ਕਸ਼ਮੀਰ ਦੇ ਸਾਹਮਣੇ ਸੈਮੀਫਾਈਨਲ ’ਚ ਬੰਗਾਲ ਤੇ ਆਂਧਰਾ ਵਿਚਾਲੇ ਖੇਡੇ ਜਾ ਰਹੇ ਕੁਆਰਟਰ ਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ’ਚ ਉੱਤਰਾਖੰਡ ਦੀ ਟੱਕਰ ਕਰਨਾਟਕ ਨਾਲ ਹੋਵੇਗੀ।
