ਹਜ਼ਾਰੀਬਾਗ ਤੋਂ 164 ਕਿੱਲੋਗ੍ਰਾਮ ਗਾਂਜਾ ਬਰਾਮਦ, ਦੋ ਗ੍ਰਿਫਤਾਰ

Wednesday, Jun 24, 2020 - 02:55 AM (IST)

ਹਜ਼ਾਰੀਬਾਗ ਤੋਂ 164 ਕਿੱਲੋਗ੍ਰਾਮ ਗਾਂਜਾ ਬਰਾਮਦ, ਦੋ ਗ੍ਰਿਫਤਾਰ

ਹਜ਼ਾਰੀਬਾਗ - ਝਾਰਖੰਡ 'ਚ ਹਜ਼ਾਰੀਬਾਗ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਤੋਂ ਮੰਗਲਵਾਰ ਨੂੰ ਪੁਲਸ ਨੇ 164 ਕਿੱਲੋਗ੍ਰਾਮ ਗਾਂਜਾ ਬਰਾਮਦ ਕਰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।  ਸਦਰ ਸਬ ਡਵੀਜ਼ਨ ਦੇ ਪੁਲਿਸ ਅਧਿਕਾਰੀ ਕਮਲ ਕਿਸ਼ੋਰ ਨੇ ਇੱਥੇ ਦੱਸਿਆ ਕਿ ਪੁਲਸ ਪ੍ਰਧਾਨ ਕਾਰਤਿਕ ਐਸ. ਨੂੰ ਸੂਚਨਾ ਮਿਲੀ ਸੀ ਕਿ ਗਾਂਜਾ ਦੀ ਇੱਕ ਵੱਡੀ ਖੇਪ ਪਿਕਅਪ ਵੈਨ ਤੋਂ ਰਾਂਚੀ ਦੇ ਰਸਤੇ ਬਿਹਾਰ ਭੇਜੀ ਗਈ ਹੈ। ਇਸ ਤੋਂ ਬਾਅਦ ਮਾਸੀਪਿੜੀ ਕੋਨਾਰ ਪਟਰੋਲ ਪੰਪ ਦੇ ਨਜ਼ਦੀਕ ਵਾਹਨ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਸ਼੍ਰੀ ਕਿਸ਼ੋਰ ਨੇ ਦੱਸਿਆ ਕਿ ਇਸ ਦੌਰਾਨ ਇੱਕ ਸ਼ੱਕੀ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਵਾਹਨ 'ਚੋਂ 41 ਬੰਡਲ 'ਚ ਪੈਕ 164 ਕਿੱਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਸ ਸਿਲਸਿਲੇ 'ਚ ਚਾਲਕ ਅਤੇ ਉਪ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਰਾਮਦ ਗਾਂਜਾ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 50 ਲੱਖ ਤੋਂ ਜ਼ਿਆਦਾ ਦੱਸੀ ਗਈ ਹੈ।


author

Inder Prajapati

Content Editor

Related News