ਜੈਸੇ ਨੂੰ ਤੈਸਾ; ਬਿ੍ਰਟੇਨ ਤੋਂ ਭਾਰਤ ਆਉਣ ਵਾਲੇ ਨਾਗਰਿਕਾਂ ’ਤੇ ਸਖ਼ਤੀ, 162 ਬਿ੍ਰਟਿਸ਼ ਨਾਗਰਿਕ ‘ਇਕਾਂਤਵਾਸ'

Tuesday, Oct 05, 2021 - 11:59 AM (IST)

ਨਵੀਂ ਦਿੱਲੀ— ਬਿ੍ਰਟੇਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਹੁਣ 10 ਦਿਨਾਂ ਲਈ ਇਕਾਂਤਵਾਸ ਕੀਤਾ ਜਾ ਰਿਹਾ ਹੈ। ਦਰਅਸਲ ਭਾਰਤੀ ਵੈਕਸੀਨ ਸਰਟੀਫ਼ਿਕੇਟ ਨੂੰ ਮਾਨਤਾ ਨਾ ਦੇਣ ਦੇ ਬਿ੍ਰਟੇਨ ਦੀ ਭੇਦਭਾਵ ਵਾਲੀ ਨੀਤੀ ਦੇ ਜਵਾਬ ਵਿਚ ਭਾਰਤ ਆਉਣ ਵਾਲੇ ਬਿ੍ਰਟੇਨ ਦੇ ਨਾਗਰਿਕਾਂ ਲਈ ਸੋਮਵਾਰ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਭਾਰਤ ਦੇ ਨਿਯਮ ਯੂ.ਕੇ. ਲਈ ਜੈਸੇ ਨੂੰ ਤੈਸਾ ਵਾਂਗ ਹੈ। ਇਸ ਦੇ ਤਹਿਤ ਸੋਮਵਾਰ ਨੂੰ ਬਿ੍ਰਟੇਨ ਤੋਂ ਫਲਾਈਟਾਂ ਤੋਂ ਆਏ ਕੁੱਲ 539 ਲੋਕਾਂ ’ਚੋਂ 162 ਲੋਕਾਂ ਨੂੰ ਜ਼ਰੂਰੀ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਲਫ਼ਨਾਮੇ ’ਤੇ ਵੀ ਦਸਤਖ਼ਤ ਕਰਵਾਏ ਗਏ ਹਨ। 

ਇਹ ਵੀ ਪੜ੍ਹੋ: ਕੋਵਿਸ਼ੀਲਡ ਵੈਕਸੀਨ ਨੂੰ UK ਨੇ ਦਿੱਤੀ ਮਨਜ਼ੂਰੀ, ਨਵੀਆਂ ਟ੍ਰੈਵਲ ਗਾਈਡਲਾਈਨਜ਼ ਜਾਰੀ

ਭਾਰਤ ਸਰਕਾਰ ਨੇ ਇਕ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਟੀਕਾਕਰਨ ਹੋਣ ਦੇ ਬਾਵਜੂਦ ਸੋਮਵਾਰ ਤੋਂ ਭਾਰਤ ਆਉਣ ਵਾਲੇ ਬਿ੍ਰਟਿਸ਼ ਨਾਗਰਿਕਾਂ ਨੂੰ 10 ਦਿਨ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਬਿ੍ਰਟੇਨ ਦੇ ਯਾਤਰੀਆਂ ਨੂੰ ਸੰਭਾਲਣ ਲਈ ਹਵਾਈ ਅੱਡੇ ’ਤੇ ਸੀਨੀਅਰ ਰੈਵੇਨਿਊ ਅਫ਼ਸਰ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ। ਜਿਸ ਮੁਤਾਬਕ ਸਿਰਫ਼ ਬਿ੍ਰਟੇਨ ਦੇ ਨਾਗਰਿਕਾਂ ਨੂੰ ਜ਼ਰੂਰੀ ਇਕਾਂਤਵਾਸ ਦੇ ਅਧੀਨ ਕੀਤਾ ਜਾ ਰਿਹਾ ਹੈ। ਬਿ੍ਰਟੇਨ ਦੇ 539 ਯਾਤਰੀਆਂ ’ਚੋਂ 162 ਨੂੰ 10 ਦਿਨਾਂ ਲਈ ਜ਼ਰੂਰੀ ਇਕਾਂਤਵਾਸ ਲਈ ਨਿਸ਼ਾਨਬੱਧ ਕੀਤਾ ਗਿਆ। ਗੈਰ-ਬਿ੍ਰਟੇਨ ਦੇ ਨਾਗਿਰਕਾਂ ਨੂੰ ਨਿਗਰਾਨੀ ’ਚ ਨਹੀਂ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ

 

ਕੋਰੋਨਾ ਵਾਇਰਸ ਦੇ ‘ਅਲਫ਼ਾ ਵੈਰੀਐਂਟ’ ਨੂੰ ਵੇਖਦੇ ਹੋਏ ਬਿ੍ਰਟੇਨ ਤੋਂ ਭਾਰਤ ਆ ਰਹੇ ਲੋਕਾਂ ਨੂੰ ਜ਼ਰੂਰੀ ਰੂਪ ਨਾਲ ਇਕਾਂਤਵਾਸ ’ਚ ਰਹਿਣ ਦਾ ਨਿਯਮਾਂ ਪਹਿਲਾਂ ਤੋਂ ਸੀ ਪਰ ਇਸ ਦਾ ਸਖ਼ਤੀ ਨਾਲ ਪਾਲਣ ਨਹੀਂ ਕਰਵਾਇਆ ਜਾ ਰਿਹਾ ਸੀ। ਇਕ ਸਰਕਾਰੀ ਅਫ਼ਸਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜੋ ਲੋਕ ਬਿ੍ਰਟੇਨ ਤੋਂ ਆਏ ਹਨ, ਉਨ੍ਹਾਂ ’ਚੋਂ ਕੋਈ ਵੀ ਕੋਰੋਨਾ ਪਾਜ਼ੇਟਿਵ ਨਹੀਂ ਪਾਇਆ ਗਿਆ। ਇਨ੍ਹਾਂ ਦੀ ਜ਼ਰੂਰੀ ਆਰ. ਟੀ-ਪੀ. ਸੀ. ਆਰ. ਜਾਂਚ ਹਵਾਈ ਅੱਡੇ ’ਤੇ ਕੀਤੀ ਗਈ। ਜਿਨ੍ਹਾਂ ਲੋਕਾਂ ਨੂੰ ਇਕਾਂਤਵਾਸ ’ਚ ਭੇਜਿਆ ਗਿਆ ਹੈ, ਉਨ੍ਹਾਂ ਦੀ ਪ੍ਰਸ਼ਾਸਨਿਕ ਅਫ਼ਸਰ ਨਿਗਰਾਨੀ ਕਰਨਗੇ।


Tanu

Content Editor

Related News