18+ ਦੇ ਟੀਕਾਕਰਨ ਲਈ 162 ਕਰੋੜ ਟੀਕਿਆਂ ਦੀ ਜ਼ਰੂਰਤ, ਹੁਣ ਤੱਕ ਲੱਗੇ 18 ਕਰੋੜ

Wednesday, May 12, 2021 - 11:42 AM (IST)

18+ ਦੇ ਟੀਕਾਕਰਨ ਲਈ 162 ਕਰੋੜ ਟੀਕਿਆਂ ਦੀ ਜ਼ਰੂਰਤ, ਹੁਣ ਤੱਕ ਲੱਗੇ 18 ਕਰੋੜ

ਨਵੀਂ ਦਿੱਲੀ– ਜੇਕਰ ਕੇਂਦਰ ਸਰਕਾਰ ਔਸਤਨ 17.65 ਲੱਖ ਖੁਰਾਕ ਰੋਜ਼ਾਨਾ ਦੀ ਮੌਜੂਦਾ ਦਰ ਨਾਲ ਕੋਰੋਨਾ ਦੀ ਟੀਕੇ ਮੁਹੱਈਆ ਕਰਵਾਉਣਾ ਜਾਰੀ ਰੱਖੇ ਤਾਂ ਦੇਸ਼ ’ਚ 18 ਸਾਲ ਤੋਂ ਉੱਪਰ ਦੀ ਉਮਰ ਵਰਗ ਦੇ 90 ਕਰੋੜ ਲੋਕਾਂ ਦੇ ਟੀਕਾਕਰਨ ’ਚ ਲੱਗਭਗ 28 ਮਹੀਨੇ ਲੱਗਣਗੇ। ਅਪ੍ਰੈਲ ’ਚ ਰੋਜ਼ਾਨਾ ਔਸਤ 29.33 ਲੱਖ ਟੀਕੇ ਲਾਏ ਗਏ ਜਿਸ ਨਾਲ ਮਈ ਦੇ ਪਹਿਲੇ 10 ਦਿਨਾਂ ’ਚ 17.65 ਲੱਖ ਰੋਜ਼ਾਨਾ ਟੀਕਿਆਂ ਦਾ ਅੰਕੜਾ ਸਾਹਮਣੇ ਆਇਆ। ਟੀਕਾਕਰਨ ’ਚ 40 ਫ਼ੀਸਦੀ ਦੀ ਭਾਰੀ ਗਿਰਾਵਟ ਵੇਖੀ ਗਈ ਜੋ ਕਿ ਚਿੰਤਾਜਨਕ ਹੈ। ਇਹ ਭਾਰੀ ਗਿਰਾਵਟ ਅਪ੍ਰੈਲ ਅਤੇ ਮਈ ਦੇ ਪਹਿਲੇ 10 ਦਿਨਾਂ ’ਚ ਵੇਖੀ ਗਈ। 90 ਕਰੋੜ ਆਬਾਦੀ ਨੂੰ ਛੱਡ ਕੇ ਬਾਕੀ 43 ਫ਼ੀਸਦੀ ਆਬਾਦੀ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ– ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਮਿਲੇ ਲਾਸ਼ਾਂ ਦੇ ਢੇਰ

ਅਪ੍ਰੈਲ ਮਹੀਨੇ ’ਚ 29.33 ਲੱਖ ਰੋਜ਼ਾਨਾ ਦੀ ਔਸਤ ਨਾਲ 8.80 ਕਰੋੜ ਟੀਕੇ ਲਾਏ ਗਏ ਜਦੋਂ ਕਿ ਮਈ ਦੇ ਪਹਿਲੇ 10 ਦਿਨਾਂ ’ਚ ਇਹ ਔਸਤ 17.65 ਲੱਖ ਰੋਜ਼ਾਨਾ ਤੱਕ ਡਿੱਗਣ ਨਾਲ ਕੁੱਲ 1.76 ਕਰੋੜ ਟੀਕੇ ਲਗਾਏ ਗਏ। 11 ਅਪ੍ਰੈਲ ਨੂੰ 40 ਲੱਖ ਟੀਕੇ ਰੋਜ਼ਾਨਾ ਦਾ ਰਿਕਾਰਡ ਪੱਧਰ ਪੁੱਜਣ ’ਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੋਜ਼ਾਨਾ 50 ਲੱਖ ਟੀਕੇ ਲਗਾਏ ਜਾਣ ਪਰ ਉਨ੍ਹਾਂ ਦੇ ਐਲਾਨ ਦੇ ਬਾਵਜੂਦ ਮਈ ’ਚ ਇਹ ਗਿਰਾਵਟ ਵੇਖੀ ਗਈ। ਜਦੋਂ ਸੂਬੇ ਟੀਕੇ ਦੀ ਕਮੀ ਨੂੰ ਲੈ ਕੇ ਲਗਾਤਾਰ ਰੌਲਾ ਮਚਾ ਰਹੇ ਹਨ ਅਤੇ ਲੋਕ ਟੀਕੇ ਲਗਵਾਉਣ ਲਈ ਇੱਧਰ-ਓਧਰ ਭਟਕ ਰਹੇ ਹਨ ਤਾਂ ਅਜਿਹੇ ’ਚ ਪ੍ਰਧਾਨ ਮੰਤਰੀ ਕੋਰੋਨਾ ਵਰਕ ਫੋਰਸ ਦੇ ਮੁਖੀ ਡਾ. ਵੀ. ਕੇ. ਪਾਲ ਇਹ ਦਾਅਵਾ ਕਰ ਰਹੇ ਹਨ ਕਿ ਟੀਕਾਕਰਨ ਨੀਤੀ ਆਪਣੇ ਆਪ ’ਚ ਸੰਪੂਰਣ ਹੈ। 

ਇਹ ਵੀ ਪੜ੍ਹੋ– ਜਬਰ-ਜ਼ਨਾਹ ਮਾਮਲਾ: ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਮ੍ਰਿਤਕਾ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਨੋਟਿਸ ਜਾਰੀ

ਦੇਸ਼ ਦੇ 18 ਸਾਲ ਤੋਂ ਉੱਪਰ ਵਾਲੇ ਉਮਰ ਵਰਗ ਦੇ ਟੀਕਾਕਰਨ ਲਈ 180 ਕਰੋੜ ਟੀਕਿਆਂ ਦੀ ਜ਼ਰੂਰਤ ਹੈ। ਇਨ੍ਹਾਂ ’ਚ ਲੱਗਭਗ 18 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਭਾਰਤ ਨੂੰ ਹੁਣ 162 ਕਰੋੜ ਟੀਕੇ ਚਾਹੀਦੇ ਹਨ। ਆਸ ਦੀ ਕਿਰਨ ਇਹ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੋਵੇਂ ਮਾਰਚ 2022 ਤੱਕ ਘੱਟ ਤੋਂ ਘੱਟ 80 ਤੋਂ 110 ਕਰੋੜ ਟੀਕੇ ਮੁਹੱਈਆ ਕਰਾ ਦੇਣਗੀਆਂ ਜਦੋਂ ਕਿ ਰੂਸੀ ਸਪੁਤਨਿਕ-ਵੀ 20 ਮਈ ਤੋਂ ਬਾਅਦ ਭਾਰਤ ਪਹੁੰਚ ਰਿਹਾ ਹੈ। 

ਇਹ ਵੀ ਪੜ੍ਹੋ– ਕਰਫਿਊ ਦਾ ਉਲੰਘਣ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਪੁਲਸ ਲਗਾ ਰਹੀ ਭਾਰੀ ਜੁਰਮਾਨਾ

ਸਪੁਤਨਿਕ-ਵੀ ਦੀ ਦਰਾਮਦ ਅਤੇ ਉਸ ਦੇ ਘਰੇਲੂ ਉਤਪਾਦਨ ਨਾਲ ਦੇਸ਼ ’ਚ 10 ਤੋਂ 12 ਕਰੋੜ ਟੀਕੇ ਉਪਲੱਬਧ ਹੋ ਜਾਣਗੇ। ਇਸ ਤੋਂ ਇਲਾਵਾ ਜਾਇਡਸ ਕੈਡਿਲਾ ਦਾ ਜਾਇਕੋਵ-ਡੀ ਟੀਕਾ 8 ਤੋਂ 10 ਕਰੋੜ ਖੁਰਾਕਾਂ ਦੇ ਨਾਲ ਜੂਨ-ਜੁਲਾਈ ’ਚ ਬਾਜ਼ਾਰ ’ਚ ਆ ਸਕਦਾ ਹੈ। ਪੁਣੇ ਦੇ ਜੈਨੋਵਾ ਫਾਰਮਾਸਿਊਟੀਕਲਸ ਨੇ ਆਪਣੇ ਕੋਰੋਨਾ ਟੀਕੇ ਦਾ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਾਰਚ 2022 ਤੱਕ ਭਾਰਤ ’ਚ 128 ਕਰੋੜ ਟੀਕੇ ਉਪਲੱਬਧ ਹੋ ਜਾਣਗੇ। ਫਾਇਜ਼ਰ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਵੱਲੋਂ ਵੀ ਤਾਂ ਕੁਝ ਟੀਕੇ ਮਿਲਣਗੇ ਹੀ।

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ


author

Rakesh

Content Editor

Related News