ਦਿੱਲੀ ਵਿਧਾਨ ਸਭਾ ''ਚ ਪਹੁੰਚਣਗੇ 16 ਨਵੇਂ ਚਿਹਰੇ, ਸਾਰੇ AAP ਵਿਧਾਇਕ

02/12/2020 12:04:21 PM

ਨਵੀਂ ਦਿੱਲੀ—ਦਿੱਲੀ ਦੀ ਨਵੀਂ ਵਿਧਾਨ ਸਭਾ 'ਚ 16 ਅਜਿਹੇ ਚਿਹਰੇ ਦੇਖੇ ਜਾਣਗੇ, ਜਿਨ੍ਹਾਂ ਨੂੰ ਪਹਿਲੀ ਵਾਰ ਚੁਣ ਕੇ ਸਦਨ ਭੇਜਿਆ ਜਾਵੇਗਾ। ਇਹ ਸਾਰੇ ਨਵੇਂ ਚਿਹਰੇ ਆਮ ਆਦਮੀ ਪਾਰਟੀ (ਆਪ) ਦੀ ਟਿਕਟ 'ਤੇ ਜਿੱਤੇ ਹਨ, ਜਿਨ੍ਹਾਂ 'ਚ ਆਤਿਸ਼ੀ, ਰਾਘਵ ਚੱਡਾ ਅਤੇ ਦਿਲੀਪ ਪਾਂਡੇ ਸ਼ਾਮਲ ਹਨ। ਕਾਲਕਾਜੀ ਸੀਟ ਤੋਂ ਮੈਦਾਨ 'ਚ ਉਤਰੀ ਆਤਿਸ਼ੀ ਨੇ ਭਾਜਪਾ ਦੇ ਧਰਮਬੀਰ ਸਿੰਘ ਨੂੰ 11,393 ਵੋਟਾਂ ਦੇ ਫਰਕ ਨਾਲ ਹਰਾਇਆ। ਉਹ 2019 ਦੀਆਂ ਲੋਕ ਸਭਾ ਚੋਣਾਂ 'ਚ ਪੂਰਬੀ ਦਿੱਲੀ ਸੀਟ ਤੋਂ ਭਾਜਪਾ ਦੇ ਗੌਤਮ ਗੰਭੀਰ ਤੋਂ ਹਾਰ ਗਈ ਸੀ।

ਰਾਜਿੰਦਰ ਨਗਰ ਸੀਟ ਤੋਂ ਜਿੱਤਣ ਵਾਲੇ ਰਾਘਵ ਚੱਡਾ ਨੇ ਭਾਜਪਾ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਸਰਦਾਰ ਆਰ.ਪੀ. ਸਿੰਘ ਨੂੰ 20,058 ਵੋਟਾਂ ਦੇ ਫਰਕ ਨਾਲ ਹਰਾਇਆ। ਉਹ ਵੀ ਦੱਖਣੀ ਦਿੱਲੀ ਸੀਟ ਤੋਂ ਲੋਕ ਸਭਾ ਚੋਣਾਂ ਦੌਰਾਨ ਮੈਦਾਨ 'ਚ ਸੀ ਪਰ ਭਾਜਪਾ ਦੇ ਰਮੇਸ਼ ਵਿਧੂੜੀ ਤੋਂ ਹਾਰ ਗਏ ਸੀ।

2019 'ਚ ਉਤਰੀ ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਹਾਰ ਚੁੱਕੇ ਦਿਲੀਪ ਪਾਂਡੇ ਨੇ ਤਿਮਾਰਪੁਰ ਸੀਟ ਤੋਂ 24,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਕਾਂਗਰਸ ਛੱਡ ਕੇ ਵਿਧਾਨ ਸਭਾ ਚੋਣਾਂ 'ਚ ਪਹਿਲਾਂ 'ਆਪ' 'ਚ ਆਈ ਰਾਜਕੁਮਾਰੀ ਢਿੱਲੋਂ ਨੇ ਭਾਜਪਾ ਦੇ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਹਰੀਨਗਰ ਸੀਟ ਤੋਂ 20,000 ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਤ੍ਰਿਨਗਰ ਸੀਟ ਤੋਂ ' ਆਪ' ਦੀ ਪ੍ਰੀਤੀ ਤੋਮਰ ਨੇ ਭਾਜਪਾ ਦੇ ਤਿਲਕ ਰਾਮ ਗੁਪਤਾ ਨੂੰ 10,700 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ।


Iqbalkaur

Content Editor

Related News