ਪੇਟ ''ਚ ਲੁਕਾਏ ਹੋਏ ਸਨ ਕੋਕੀਨ ਨਾਲ ਭਰੇ 156 ਕੈਪਸੂਲ, IGI ਏਅਰਪੋਰਟ ਤੋਂ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
Saturday, Dec 28, 2024 - 01:58 AM (IST)
ਨਵੀਂ ਦਿੱਲੀ : ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 2 ਫਿਲੀਪੀਨਜ਼ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਆਪਣੇ ਪੇਟ 'ਚ ਕੋਕੀਨ ਨਾਲ ਭਰੇ 156 ਕੈਪਸੂਲ ਲੁਕਾਏ ਹੋਏ ਸਨ। ਸ਼ੁੱਕਰਵਾਰ ਨੂੰ ਕਸਟਮ ਵਿਭਾਗ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਦੋਵਾਂ ਮੁਲਜ਼ਮਾਂ ਨੂੰ 13 ਦਸੰਬਰ ਨੂੰ ਬੈਂਕਾਕ ਤੋਂ ਅਦੀਸ ਅਬਾਬਾ ਰਾਹੀਂ ਦਿੱਲੀ ਪਹੁੰਚਣ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕੋਕੀਨ ਨਾਲ ਭਰੇ ਕੈਪਸੂਲ ਨਿਗਲਣ ਦੀ ਗੱਲ ਕਬੂਲੀ, ਜਿਸ ਦੀ ਕੀਮਤ 17 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।
ਕਸਟਮ ਵਿਭਾਗ ਅਨੁਸਾਰ, ਟਰਮੀਨਲ-3 ਦੇ ਆਗਮਨ ਹਾਲ ਵਿਚ ਬਣੇ ਪ੍ਰਿਵੇਂਟਿਵ ਰੂਮ ਦੀ ਟਾਇਲਟ ਵਿਚ ਇਕ ਯਾਤਰੀ ਦੇ ਪੇਟ ਵਿਚੋਂ 35 ਕੈਪਸੂਲ ਕੱਢੇ ਗਏ। ਇਸ ਤੋਂ ਬਾਅਦ ਉਸ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ 31 ਹੋਰ ਕੈਪਸੂਲ ਕੱਢ ਲਏ। ਇਸ ਯਾਤਰੀ ਕੋਲੋਂ ਕੁੱਲ 66 ਕੈਪਸੂਲ ਬਰਾਮਦ ਹੋਏ। ਜਦੋਂ ਇਨ੍ਹਾਂ ਕੈਪਸੂਲਾਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ 'ਚ ਚਿੱਟਾ ਪਾਊਡਰ ਅਤੇ ਦਾਣੇਦਾਰ ਪਦਾਰਥ ਪਾਇਆ ਗਿਆ, ਜੋ ਟੈਸਟ 'ਚ ਕੋਕੀਨ ਪਾਇਆ ਗਿਆ। ਇਸ ਦਾ ਭਾਰ 503 ਗ੍ਰਾਮ ਸੀ।
ਇਹ ਵੀ ਪੜ੍ਹੋ : ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
ਦੂਜੇ ਯਾਤਰੀ ਨੇ ਏਅਰਪੋਰਟ ਦੇ ਕਸਟਮ ਰੂਮ ਵਿਚ 77 ਕੈਪਸੂਲ ਕੱਢ ਲਏ। ਬਾਅਦ ਵਿਚ ਉਸ ਨੂੰ ਸਫਦਰਜੰਗ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਉਸ ਨੇ 13 ਹੋਰ ਕੈਪਸੂਲ ਕੱਢ ਲਏ। ਇਸ ਯਾਤਰੀ ਕੋਲੋਂ ਕੁੱਲ 90 ਕੈਪਸੂਲ ਬਰਾਮਦ ਹੋਏ, ਜਿਨ੍ਹਾਂ 'ਚ 676 ਗ੍ਰਾਮ ਕੋਕੀਨ ਬਰਾਮਦ ਹੋਈ। ਇਸ ਮਾਮਲੇ 'ਚ ਜ਼ਬਤ ਕੀਤੀ ਗਈ ਕੋਕੀਨ ਦੀ ਕੀਮਤ 10.14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਨੇ ਕਿਹਾ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8