155 ਕਰੋੜ ਦੀ ਧੋਖਾਦੇਹੀ ਦਾ ਖੁਲਾਸਾ, 4 ਗ੍ਰਿਫਤਾਰ
Monday, May 19, 2025 - 11:03 PM (IST)

ਨਾਗਪੁਰ–ਨਾਗਪੁਰ ਪੁਲਸ ਨੇ 155 ਕਰੋੜ ਰੁਪਏ ਦੀ ਇਕ ਵੱਡੀ ਧੋਖਾਦੇਹੀ ਦਾ ਖੁਲਾਸਾ ਕੀਤਾ ਹੈ, ਜਿਸ ਵਿਚ ਕਾਰੋਬਾਰੀਆਂ ਦੇ ਇਕ ਗਿਰੋਹ ਨੇ ਲੋਕਾਂ ਦੀ ਅਸਲੀ ਪਛਾਣ ਦਾ ਗਲਤ ਇਸਤੇਮਾਲ ਕਰ ਕੇ ਫਰਜ਼ੀ ਕੰਪਨੀਆਂ ਬਣਾਈਆਂ ਅਤੇ ਹਵਾਲਾ ਰਾਹੀਂ ਕਾਲੇ ਧਨ ਦਾ ਲੈਣ-ਦੇਣ ਕੀਤਾ। ਇਸ ਮਾਮਲੇ ਵਿਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਧੋਖਾਦੇਹੀ ਦਾ ਦਾਇਰਾ ਹੋਰ ਵੱਡਾ ਹੋ ਸਕਦਾ ਹੈ ਕਿਉਂਕਿ ਮੁਲਜ਼ਮਾਂ ਨੇ 50-60 ਫਰਜ਼ੀ ਕੰਪਨੀਆਂ ਬਣਾਈਆਂ ਸਨ, ਜਿਨ੍ਹਾਂ ਰਾਹੀਂ ਸ਼ੱਕੀ ਲੈਣ-ਦੇਣ ਕੀਤੇ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਅਪਰਾਧਿਕ ਸਰਗਰਮੀਆਂ ਲਈ ਵੱਖ-ਵੱਖ ਸੂਬਿਆਂ ਦੇ ਲੋੜਵੰਦ ਲੋਕਾਂ ਦੀ ਅਸਲੀ ਪਛਾਣ ਦਾ ਇਸਤੇਮਾਲ ਕੀਤਾ। ਕਥਿਤ ਤੌਰ ’ਤੇ ਅਗਸਤ, 2024 ਤੋਂ ਜਾਰੀ ਇਸ ਧੋਖਾਦੇਹੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਪੀੜਤ ਨੇ ਪੁਲਸ ਨਾਲ ਸੰਪਰਕ ਕੀਤਾ, ਜਿਸ ਦੀ ਪਛਾਣ ਦਾ ਇਸਤੇਮਾਲ ਫਰਜ਼ੀ ਕੰਪਨੀ ਰਜਿਸਟਰਡ ਕਰਵਾਉਣ ਲਈ ਕੀਤਾ ਗਿਆ ਸੀ।