ਕੋਰੋਨਾ ਦੀਆਂ ਦੋਨਾਂ ਖੁਰਾਕਾਂ ਲੁਆਉਣ ਦੇ ਬਾਵਜੂਦ ਦਿੱਲੀ 'ਚ 1500 ਪੁਲਸ ਮੁਲਾਜ਼ਮ ਪਾਜ਼ੇਟਿਵ, 4 ਦੀ ਮੌਤ

Saturday, Apr 24, 2021 - 03:17 AM (IST)

ਕੋਰੋਨਾ ਦੀਆਂ ਦੋਨਾਂ ਖੁਰਾਕਾਂ ਲੁਆਉਣ ਦੇ ਬਾਵਜੂਦ ਦਿੱਲੀ 'ਚ 1500 ਪੁਲਸ ਮੁਲਾਜ਼ਮ ਪਾਜ਼ੇਟਿਵ, 4 ਦੀ ਮੌਤ

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੁਲਸ ਮਹਿਕਮੇ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਕਹਿਰ ਜਾਰੀ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਕਰੀਬ 1500 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਸ ਦੌਰਾਨ ਇਨਫੈਕਸ਼ਨ ਨਾਲ ਕਰੀਬ 4 ਪੁਲਸ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ। ਜਿਸ ਵਿੱਚ ਪਿਛਲੇ 24 ਘੰਟੇ ਵਿੱਚ ਦਿੱਲੀ ਪੁਲਸ ਦੇ ਦੋ ਜਵਾਨਾਂ ਦੀ ਮੌਤ ਹੋਈ ਹੈ। ਭਾਰਤ ਨਗਰ ਵਿੱਚ ਤਾਇਨਾਤ ਸਭ ਇੰਸਪੈਕਟਰ ਅੰਕਿਤ ਚੌਧਰੀ ਦੀ ਕੋਰੋਨਾ ਨਾਲ ਮੌਤ ਹੋਈ, ਜਦੋਂ ਕਿ ਕੋਵਿਡ ਨਾਲ ਦੂਜੀ ਮੌਤ ਅਸਿਸਟੈਂਟ ਸਭ ਇੰਸਪੈਕਟਰ ਸੁਰੇਸ਼ ਦੀ ਹੋ ਗਈ।

ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ

ਦੱਸ ਦਈਏ ਕਿ ਹਾਲ ਵਿੱਚ ਹੀ ਕੋਰੋਨਾ ਦੀ ਖ਼ਤਰਨਾਕ ਲਹਿਰ ਨੂੰ ਵੇਖਦੇ ਹੋਏ ਦਿੱਲੀ ਪੁਲਸ ਕਮਿਸ਼ਨਰ ਲਗਾਤਾਰ ਪੁਲਸ ਕਰਮੀਆਂ ਨੂੰ ਸਾਵਧਾਨੀ ਬਰਤਣ ਦੀ ਹਿਦਾਇਤ ਵੀ ਦੇ ਰਹੇ ਹਨ। ਇਸ ਕੜੀ ਵਿੱਚ ਦਿੱਲੀ ਪੁਲਸ ਕਮਿਸ਼ਨਰ ਨੇ ਇਹ ਫੈਸਲਾ ਲਿਆ ਹੈ ਕਿ 58 ਸਾਲ ਤੋਂ ਜ਼ਿਆਦਾ ਦੇ ਪੁਲਸ ਮੁਲਾਜ਼ਮਾਂ ਨੂੰ ਫਿਲਹਾਲ ਫੀਲਡ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ। ਦਿੱਲੀ ਪੁਲਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦਿੱਲੀ ਵਿੱਚ ਤਿੰਨ ਕੋਵਿਡ-19 ਸੈਂਟਰ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਦੁਆਰਕਾ ਪੁਰੀ, ਸ਼ਾਹਦਰਾ ਅਤੇ ਤੀਜਾ ਸੈਂਟਰ ਰੋਹਿਣੀ ਵਿੱਚ ਬਣਾਇਆ ਗਿਆ ਹੈ। ਇਸ ਕੋਵਿਡ ਸੈਂਟਰ 'ਤੇ ਆਕਸੀਜਨ ਵਾਲੇ ਬਿਸਤਰਿਆਂ ਦੀ ਗਿਣਤੀ ਵੀ ਰੱਖੀ ਗਈ ਹੈ।

ਇਹ ਵੀ ਪੜ੍ਹੋ- ਡਬਲ ਮਿਊਟੈਂਟ ਨਾਲ ਵੀ ਲੜ ਸਕਦੀ ਹੈ ਕੋਰੋਨਾ ਵੈਕਸੀਨ, ਮਾਹਰ ਨੇ ਕਹੀ ਇਹ ਗੱਲ

ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਦਿੱਲੀ ਪੁਲਸ ਦੇ ਲੱਗਭੱਗ 7 ਹਜ਼ਾਰ 6 ਸੌ 67 ਜਵਾਨ ਕੋਰੋਨਾ ਪਾਜ਼ੇਟਿਵ ਹੋਏ ਜਦੋਂ ਕਿ 30 ਦੀ ਮੌਤ ਹੋ ਗਈ ਸੀ। ਬਾਵਜੂਦ ਇਸ ਦੇ ਦਿੱਲੀ ਪੁਲਸ ਹਮੇਸ਼ਾ ਡਿਊਟੀ 'ਉੱਤੇ ਤਾਇਨਾਤ ਰਹੀ। ਇਸ ਵਾਰ ਵੀ ਕਾਨੂੰਨ ਵਿਵਸਥਾ ਤੋਂ ਲੈ ਕੇ ਲਾਕਡਾਊਨ ਦਾ ਪਾਲਣ ਕਰਵਾਉਣਾ, ਬਜ਼ੁਰਗਾਂ ਤੱਕ ਖੁਦ ਜਾ ਕੇ ਦਵਾਈ ਦੇਣਾ, ਗਰਭਵਤੀ ਬੀਬੀਆਂ ਨੂੰ ਹਸਪਤਾਲ ਪਹੁੰਚਾਉਣਾ, ਗਰੀਬ ਮਜ਼ਦੂਰ ਨੂੰ ਖਾਣਾ ਖੁਆਉਣਾ ਅਤੇ ਹਸਪਤਾਲਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਵੀ ਦਿੱਲੀ ਪੁਲਸ ਕਰ ਰਹੀ ਹੈ। ਦਿੱਲੀ ਪੁਲਸ ਲਗਾਤਾਰ ਸੜਕਾਂ 'ਤੇ ਹੈ ਅਤੇ ਲੋਕਾਂ ਦੀ ਮਦਦਗਾਰ ਬਣ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News