ਵਾਤਾਵਰਣ ਲਈ ਵਰਦਾਨ ਸਾਬਿਤ ਹੋ ਰਹੀਆਂ ਇਲੈਕਟ੍ਰਿਕ ਬੱਸਾਂ, 18 ਲੱਖ ਦਰੱਖਤਾਂ ਦੇ ਬਰਾਬਰ ਕਰ ਰਹੀਆਂ ਕੰਮ

Monday, Aug 05, 2024 - 11:10 AM (IST)

ਵਾਤਾਵਰਣ ਲਈ ਵਰਦਾਨ ਸਾਬਿਤ ਹੋ ਰਹੀਆਂ ਇਲੈਕਟ੍ਰਿਕ ਬੱਸਾਂ, 18 ਲੱਖ ਦਰੱਖਤਾਂ ਦੇ ਬਰਾਬਰ ਕਰ ਰਹੀਆਂ ਕੰਮ

ਨਵੀਂ ਦਿੱਲੀ- ਦਿੱਲੀ ਵਿਚ ਡੀ.ਟੀ.ਸੀ. ਦੇ ਬੇੜੇ ’ਚ ਸ਼ਾਮਲ 1500 ਇਲੈਕਟ੍ਰਿਕ ਬੱਸਾਂ ਵਾਤਾਵਰਣ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਸੜਕਾਂ ’ਤੇ ਉਤਰਨ ਤੋਂ ਬਾਅਦ ਦਿੱਲੀ ਦੀ ਦਮ ਘੋਟਣ ਵਾਲੀ ਹਵਾ ’ਚ ਸੁਧਾਰ ਹੋਣ ਲੱਗਾ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਲੈਕਟ੍ਰਿਕ ਬੱਸਾਂ ਨੇ 91,000 ਟਨ ਕਾਰਬਨ ਡਾਇਕਸਾਈਡ ਨੂੰ ਵਾਤਾਵਰਣ ’ਚ ਪੈਦਾ ਹੋਣ ਤੋਂ ਰੋਕਣ ਲਈ 18.20 ਲੱਖ ਦਰੱਖਤਾਂ ਦੇ ਬਰਾਬਰ ਕੰਮ ਕੀਤਾ ਹੈ।

2,966 ਸੀ.ਐੱਨ.ਜੀ. ਬੱਸਾਂ ਨੂੰ ਹਟਾਉਣ ਦੀ ਤਿਆਰੀ

ਦਿੱਲੀ ਦੇ ਟਰਾਂਪੋਰਟ ਮੰਤਰੀ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ 1500 ਇਲੈਕਟ੍ਰਿਕ ਬੱਸਾਂ ਦੇ ਸੰਚਾਲਨ ਨਾਲ ਰਾਜਧਾਨੀ ਦੀ ਹਵਾ ਗੁਣਵੱਤਾ ’ਚ ਸੁਧਾਰ ਹੋਇਆ ਹੈ। ਇਨ੍ਹਾਂ ਬੱਸਾਂ ਦੀ ਲਾਗਤ 11.20 ਕਰੋੜ ਰੁਪਏ । ਹੁਣ ਤੱਕ ਇਨ੍ਹਾਂ ਬੱਸਾਂ ਤੋਂ ਲਗਭਗ 40 ਕਰੋੜ ਰੁਪਏ ਦਾ ਮਾਲੀਆ ਵੀ ਪ੍ਰਾਪਤ ਹੋਇਆ ਹੈ। ਵਿਭਾਗ ਨੇ ਹਾਲ ਹੀ ’ਚ ਇਲੈਕਟ੍ਰਿਕ ਬੱਸਾਂ ਦੇ ਸੰਚਾਲਨ ਦੀ ਸਮੀਖਿਆ ਕੀਤੀ ਹੈ। ਦਿੱਲੀ ਦੇ 18 ਡਿਪੂਆਂ ’ਚ ਇਨ੍ਹਾਂ ਬੱਸਾਂ ਦਾ ਸੰਚਾਲਨ ਸ਼ੁਰੂ ਕਰ ਦਿੱਤੀ ਗਿਆ ਹੈ। ਭਵਿੱਖ ’ਚ 42 ਹੋਰ ਡਿੱਪੂਆਂ ’ਚ ਵੀ ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਸ਼ੁਰੂ ਕਰਨ ਦੀ ਯੋਜਨਾ ਹੈ। ਰਿਪੋਰਟ ਮੁਤਾਬਕ ਡੀ.ਟੀ.ਸੀ. ਦੇ ਬੇੜੇ ’ਚ ਕੁੱਲ 2966 ਸੀ.ਐੱਨ.ਜੀ. ਬੱਸਾਂ ਹਨ, ਜਿਨ੍ਹਾਂ ਦੀ ਉਮਰ ਅਗਲੇ ਸਾਲ ਤੱਕ ਪੂਰੀ ਹੋ ਜਾਵੇਗੀ। ਅਗਸਤ 2025 ਤੱਕ ਇਨ੍ਹਾਂ ਸਾਰੀਆਂ ਸੀ.ਐੱਨ.ਜੀ. ਬੱਸਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਜਗ੍ਹਾ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਦਿੱਲੀ ਸਰਕਾਰ ਦਾ ਟੀਚਾ 2025 ਤੱਕ ਸੀ. ਐੱਨ. ਜੀ. ਬੱਸਾਂ ਦੀ ਗਿਣਤੀ ਨੂੰ ਘੱਟ ਕਰ ਕੇ ਇਲੈਕਟ੍ਰਿਕ ਬੱਸਾਂ ਦੀ ਗਿਣਤੀ 80 ਫੀਸਦੀ ਤੱਕ ਵਧਾਉਣਾ ਹੈ, ਜਿਸ ਨਾਲ ਹਵਾ ’ਚ 4.67 ਲੱਖ ਟਨ ਕਾਰਬਨ ਡਾਇਕਸਾਈਡ ਘੱਟ ਹੋਵੇਗੀ।

ਇਲੈਕਟ੍ਰਿਕ ਬੱਸਾਂ ਦੀ ਗਿਣਤੀ ਹੋਵੇਗੀ 80 ਫੀਸਦੀ

ਸਰਦੀਆਂ ਦੇ ਮੌਸਮ ’ਚ ਪ੍ਰਦੂਸ਼ਣ ਦੀ ਰੋਕਥਾਮ ਲਈ ਦਿੱਲੀ ਸਰਕਾਰ ਨੇ ਯੋਜਨਾ ਬਣਾਈ ਹੈ। ਵਾਤਾਰਵਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 21 ਅਗਸਤ ਨੂੰ ਦਿੱਲੀ ਸੈਕਟ੍ਰੀਏਟ ’ਚ ਇਕ ਗੋਲਮੇਜ ਸੰਮੇਲਨ ਆਯੋਜਨ ਕੀਤਾ ਜਾਵੇਗਾ, ਜਿਸ ’ਚ ਸਰਦੀਆਂ ’ਚ ਪ੍ਰਦੂਸ਼ਨ ਦੀ ਰੋਕਥਾਮ ’ਤੇ ਚਰਚਾ ਕੀਤੀ ਜਾਵੇਗੀ। ਇਸ ਯਤਨ ਨਾਲ ਉਮੀਦ ਹੈ ਕਿ ਦਿੱਲੀ ਦੀ ਹਵਾ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕੇਗਾ। ਹੁਣ 2025 ਤੱਕ ਸੀ.ਐੱਨ.ਜੀ. ਬੱਸਾਂ ਨੂੰ ਪੂਰਾ ਤਰ੍ਹਾਂ ਹਟਾਉਣ ਅਤੇ ਇਲੈਕਟ੍ਰਿਕ ਬੱਸਾਂ ਦੀ ਗਿਣਤੀ 80 ਫੀਸਦੀ ਤੱਕ ਵਧਾਉਣ ਦੇ ਟੀਚੇ ਨਾਲ ਦਿੱਲੀ ਦੀ ਹਵਾ ’ਚ ਸੁਧਾਰ ਦੀ ਉਮੀਦ ਹੈ। ਸਰਦੀਆਂ ’ਚ ਪ੍ਰਦੂਸ਼ਣ ਦੀ ਰੋਕਥਾਮ ਲਈ ਨਵੀਆਂ ਯੋਜਨਾਵਾਂ ਨਾਲ ਦਿੱਲੀ ਸਰਕਾਰ ਦਾ ਯਤਨ ਹੈ ਕਿ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਜਨਤਕ ਟਰਾਂਪੋਰਟ ਵਿਚ ਸਥਿਰਤਾ ਲਿਆਂਦੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8         


author

DIsha

Content Editor

Related News