150 ਝੁੱਗੀ ਝੌਂਪੜੀਆਂ ''ਚ ਅਚਾਨਕ ਲੱਗੀ ਅੱਗ, ਮਚੀ ਹੱਲਚੱਲ

03/25/2018 6:05:06 PM

ਲਖਨਊ— ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਕਰੀਬ 150 ਝੁੱਗੀ ਝੌਂਪੜੀਆਂ 'ਚ ਅਚਾਨਕ ਅੱਗ ਲੱਗ ਗਈ। ਸਾਰੀਆਂ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇੰਨਾ ਹੀ ਨਹੀਂ ਉਸ 'ਚ ਪਿਆ ਸਮਾਨ ਵੀ ਸੁਆਹ ਹੋ ਗਿਆ। ਝੌਂਪੜੀਆਂ 'ਚ ਭਿਆਨਕ ਅੱਗ ਲੱਗਦੀ ਦੇਖ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਵਿਭਾਗ ਨੂੰ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਮਾਮਲਾ ਠਾਕੁਰਗੰਜ ਦੇ ਬਾਲਾਗੰਜ ਹਰੀਨਗਰ ਇਲਾਕੇ ਦੀ ਹੈ। ਇੱਥੇ ਐਤਵਾਰ ਦੀ ਸਵੇਰ ਝੁੱਗੀ ਝੌਪੜੀਆਂ 'ਚ ਅਚਾਨਕ ਅੱਗ ਲੱਗ ਗਈ। ਜਿਸ ਦੇ ਚੱਲਦੇ ਲੋਕਾਂ 'ਚ ਤੁਰੰਤ ਹੱਲਚੱਲ ਮਚ ਗਈ। ਫਾਇਰ ਬਿਗ੍ਰੇਡ ਦੀਆਂ 8 ਗੱਡੀਆਂ ਨੇ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਝੌਂਪੜੀਆਂ 'ਚ ਰਹਿਣ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਉਨ੍ਹਾਂ ਦੇ ਕੋਲ ਰਹਿਣ ਅਤੇ ਖਾਣ ਨੂੰ ਕੁਝ ਨਹੀਂ ਬਚਿਆ। 
ਅੱਗ ਲੱਗਣ ਦੀ ਸੂਚਨਾ 'ਤੇ ਭਾਰੀ ਪੁਲਸ ਫੌਜ ਮੌਕੇ 'ਤੇ ਪੁੱਜੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਦੋਂ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।


Related News