ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਥਾਈਲੈਂਡ ਦੀਆਂ 15 ਔਰਤਾਂ ਨੂੰ ਛੁਡਾਇਆ
Wednesday, Oct 02, 2024 - 10:57 PM (IST)
ਠਾਣੇ, (ਭਾਸ਼ਾ)- ਠਾਣੇ ਪੁਲਸ ਦੇ ਜ਼ਬਰ-ਜਨਾਹ ਰੋਕੂ ਸੈੱਲ ਨੇ ਬੁੱਧਵਾਰ ਨੂੰ ਜ਼ਿਲੇ ਦੇ ਇਕ ਲਾਜ ’ਤੇ ਛਾਪਾ ਮਾਰ ਕੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ 15 ਔਰਤਾਂ ਨੂੰ ਛੁਡਵਾਇਆ। ਇਹ ਸਾਰੀਆਂ ਔਰਤਾਂ ਥਾਈਲੈਂਡ ਦੀਆਂ ਨਾਗਰਿਕ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਕਮਿਸ਼ਨਰ ਸ਼ੇਖਰ ਬਾਗੜੇ ਨੇ ਦੱਸਿਆ ਕਿ ਤੜਕੇ ਛਾਪੇਮਾਰੀ ਦੌਰਾਨ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਲਹਾਸਨਗਰ ਇਲਾਕੇ ਵਿਚ ਇਕ ਲਾਜ ਵਿਚ ਦੇਹ ਵਪਾਰ ਦਾ ਧੰਦਾ ਚੱਲਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਇਕ ਫਰਜ਼ੀ ਗਾਹਕ ਨੂੰ ਉਥੇ ਭੇਜਿਆ ਅਤੇ ਫਿਰ ਉਥੇ ਛਾਪਾ ਮਾਰਿਆ। ਇਥੋਂ ਥਾਈਲੈਂਡ ਦੀਆਂ 15 ਔਰਤਾਂ ਨੂੰ ਛੁਡਾਇਆ ਗਿਆ, ਜਦ ਕਿ ਲਾਜ ਮੈਨੇਜਰ ਕੁਲਦੀਪ ਉਰਫ ਪੰਕਜ ਦੇਵਰਾਜ ਸਿੰਘ (37) ਅਤੇ 4 ਮੁਲਾਜ਼ਮਾਂ ਨੂੰ ਭਾਰਤੀ ਨਿਆਂ ਸੰਹਿਤਾ ਅਤੇ ਅਨੈਤਿਕ ਕਾਰੋਬਾਰ (ਰੋਕਥਾਮ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ।