15 ਸਟੇਸ਼ਨ, 14 ਕਿ. ਮੀ. ਦਾ ਸਫ਼ਰ, 1546 ਕਰੋੜ ਰੁਪਏ ਦਾ ਖ਼ਰਚ, ਜਾਣੋ ਸ਼ਿਮਲਾ ਰੋਪਵੇਅ ਬਾਰੇ

Wednesday, Sep 28, 2022 - 03:13 PM (IST)

15 ਸਟੇਸ਼ਨ, 14 ਕਿ. ਮੀ. ਦਾ ਸਫ਼ਰ, 1546 ਕਰੋੜ ਰੁਪਏ ਦਾ ਖ਼ਰਚ, ਜਾਣੋ ਸ਼ਿਮਲਾ ਰੋਪਵੇਅ ਬਾਰੇ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਅਕਸਰ ਸੈਲਾਨੀਆਂ ਦੀ ਭੀੜ, ਵੱਡੀ ਗਿਣਤੀ ’ਚ ਆਵਾਜਾਈ ਰਹਿੰਦੀ ਹੈ। ਇਸ ਭੀੜ ਨੂੰ ਘੱਟ ਕਰਨ ਲਈ ਇਕ ਹੋਰ ਰੋਪਵੇਅ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਇਸ ਰੋਪਵੇਅ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਿਰਮਾਣ ’ਚ ਲੱਗਭਗ 1546 ਕਰੋੜ ਰੁਪਏ ਖਰਚ ਹੋਣਗੇ। ਸ਼ਿਮਲਾ ਦੇ ਤਾਰਾ ਦੇਵੀ ਮੰਦਰ ਤੋਂ ਲੈ ਕੇ ਸੰਜੌਲੀ ਤੱਕ ਇਹ ਰੋਪਵੇਅ ਬਣੇਗਾ। ਦੱਸ ਦੇਈਏ ਕਿ ਮੌਜੂਦਾ ਸਮੇਂ ਸ਼ਿਮਲਾ ਦੀ ਲਗਭਗ 3 ਲੱਖ ਦੀ ਆਬਾਦੀ ਨਿੱਜੀ ਵਾਹਨਾਂ, ਟੈਂਪੂ ਯਾਤਰੀਆਂ ਅਤੇ ਬੱਸਾਂ 'ਤੇ ਨਿਰਭਰ ਕਰਦੀ ਹੈ। ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੀਆਂ ਸੜਕਾਂ 'ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ- ਨਵੇਂ ਯੁੱਗ ਦੀ ਸ਼ੁਰੂਆਤ: ਪਹਿਲੇ ਦਿਨ 8 ਲੱਖ ਲੋਕਾਂ ਨੇ ਆਨਲਾਈਨ ਵੇਖੀ SC ਦੀ ਸੁਣਵਾਈ

14.69 ਕਿਲੋਮੀਟਰ ਲੰਬੇ ਰੋਪਵੇਅ ਨੂੰ ਮਿਲੀ ਮਨਜ਼ੂਰੀ, ਸਮੇਂ ਦੀ ਹੋਵੇਗੀ ਬੱਚਤ

ਇਸ ਪ੍ਰਾਜੈਕਟ ’ਚ 14.69 ਕਿਲੋਮੀਟਰ ਦੀ ਲੰਬਾਈ ਨਾਲ 15 ਬੋਡਿੰਗ ਅਤੇ ਡੀ-ਬੋਰਡਿੰਗ ਸਟੇਸ਼ਨ ਹੋਣਗੇ। ਇਹ ਪ੍ਰਾਜੈਕਟ ਗੱਡੀਆਂ ’ਤੇ ਨਿਰਭਰਤਾ ਨੂੰ ਕਾਫੀ ਹੱਦ ਤੱਕ ਘੱਟ ਕਰੇਗਾ। ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਸਮੇਂ ਦੀ ਵੀ ਬੱਚਤ ਹੋਵੇਗੀ ਅਤੇ ਘੱਟ ਕਿਰਾਏ ’ਚ ਆਵਾਜਾਈ ਹੋ ਸਕੇਗੀ। ਟ੍ਰੈਫਿਕ ਜਾਮ, ਵਾਤਾਵਾਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਸਮੇਂ ਦੀ ਬਰਬਾਦੀ ਵਰਗੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ। ਸਹੀ ਮਾਇਨਿਆਂ ’ਚ ਇਹ ਪ੍ਰਾਜੈਕਟ ਜਨਤਾ ਲਈ ਲਾਭਕਾਰੀ ਸਿੱਧ ਹੋਵੇਗਾ। ਜਲਦੀ ਹੀ ਇਸ ਦਾ ਕੰਮ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ-  ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਵਿਖਾ ਰਹੀਆਂ ਦਮ, LAC ਨੇੜੇ ਉਡਾਏ ਲੜਾਕੂ ਜਹਾਜ਼

PunjabKesari

15 ਸਟੇਸ਼ਨਾਂ ਦੇ ਨਾਲ ਹੋਣਗੀਆਂ 5 ਲਾਈਨਾਂ-

ਅਧਿਕਾਰੀਆਂ ਨੇ ਦੱਸਿਆ ਕਿ ਡਰੋਨ, ਭੂ-ਤਕਨੀਕੀ ਸਰਵੇਖਣ ਅਤੇ ਭੂ-ਤਕਨੀਕੀ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਸਾਰੇ ਸਟੇਸ਼ਨਾਂ ਲਈ ਜ਼ਮੀਨ ਦੀ ਪਛਾਣ ਕਰ ਲਈ ਗਈ ਹੈ। 15 ਸਟੇਸ਼ਨਾਂ ਦੇ ਨਾਲ ਸ਼ਿਮਲਾ ਵਿਖੇ ਰੋਪਵੇਅ, ਜੋ 14.69 ਕਿਲੋਮੀਟਰ ਤੋਂ ਵੱਧ ਬਣਾਇਆ ਜਾਵੇਗਾ, ਇਸ ’ਚ 5 ਲਾਈਨਾਂ ਹੋਣਗੀਆਂ- ਨੀਲਾ (4.67 ਕਿਲੋਮੀਟਰ), ਹਰਾ (3.4 ਕਿਲੋਮੀਟਰ), ਮੈਜੈਂਟਾ (2.9 ਕਿਲੋਮੀਟਰ), ਲਾਲ (2.1 ਕਿਲੋਮੀਟਰ) ਅਤੇ ਪੀਲਾ (2.5 ਕਿਲੋਮੀਟਰ)। ਰੋਪਵੇਅ ਪ੍ਰੋਜੈਕਟ ਦਾ ਫੇਜ਼-1 ਰੋਜ਼ਾਨਾ ਆਉਣ-ਜਾਣ ਦੇ ਨਾਲ-ਨਾਲ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਨੂੰ ਕਵਰ ਕਰੇਗਾ।

ਇਹ ਵੀ ਪੜ੍ਹੋ- ਕੋਲਕਾਤਾ: ਦੁਰਗਾ ਪੂਜਾ ਪੰਡਾਲਾਂ ’ਚ ਦੇਸ਼ ਭਗਤੀ, ਆਜ਼ਾਦੀ ਤੇ ਵਿਰਾਸਤ ਦੀ ਝਲਕ, ਵੇਖੋ ਖੂਬਸੂਰਤ ਤਸਵੀਰਾਂ

PunjabKesari

ਸ਼ਿਮਲਾ ਵਿਚ ਪਹਿਲਾਂ ਹੀ ਜਾਖੂ ਰੋਪਵੇਅ ਹੈ

ਸ਼ਿਮਲਾ ਵਿਚ ਜਾਖੂ ਰੋਪਵੇਅ ਪਹਿਲਾਂ ਹੀ ਚੱਲ ਰਿਹਾ ਹੈ। ਇਹ ਰੋਪਵੇਅ ਰਿਜ ਮੈਦਾਨ ਨੇੜੇ ਜਾਖੂ ਮੰਦਿਰ ਨਾਲ ਜੁੜਦਾ ਹੈ। ਇਸ ਦੀ ਟਿਕਟ 250 ਰੁਪਏ ਹੈ। ਹਾਲਾਂਕਿ ਇਹ ਜ਼ਿਆਦਾਤਰ ਸੈਲਾਨੀਆਂ ਵਲੋਂ ਵਰਤੀ ਜਾਂਦੀ ਹੈ। ਦੱਸ ਦੇਈਏ ਕਿ ਸ਼ਿਮਲਾ 'ਚ ਹਰ ਸਾਲ 40 ਲੱਖ ਸੈਲਾਨੀ ਆਉਂਦੇ ਹਨ।


author

Tanu

Content Editor

Related News