15 ਜੂਨ ਦਾ ''ਭਾਰਤ ਦੀ ਵੰਡ'' ਨਾਲ ਕਨੈਕਸ਼ਨ, ਜਾਣੋ ਇਤਿਹਾਸ

06/15/2019 3:30:02 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਦੀ ਵੰਡ ਨੂੰ ਇਤਿਹਾਸ ਦੀ ਸਭ ਤੋਂ ਦੁਖਦਾਈ ਘਟਨਾਵਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਇਹ ਸਿਰਫ ਦੋ ਮੁਲਕਾਂ ਦੀ ਹੀ ਨਹੀਂ ਸਗੋਂ ਘਰਾਂ ਦਾ, ਪਰਿਵਾਰਾਂ ਦਾ, ਰਿਸ਼ਤਿਆਂ ਦਾ ਅਤੇ ਭਾਵਨਾਵਾਂ ਦੀ ਵੰਡ ਸੀ। ਕੋਈ ਬੇਘਰ ਹੋਇਆ ਤਾਂ ਕਿਸੇ ਨੂੰ ਨਫ਼ਰਤ ਦੀ ਤਲਵਾਰ ਨੇ ਮਾਰ ਦਿੱਤਾ। ਕਿਸੇ ਦਾ ਭਰਾ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਤਾਂ ਕੋਈ ਆਪਣੇ ਪਰਿਵਾਰ ਨੂੰ ਛੱਡ ਕੇ ਭਾਰਤ ਆ ਗਿਆ। ਇਕ ਰਾਤ ਪਹਿਲਾਂ ਭਰਾਵਾਂ ਵਾਂਗ ਰਹਿਣ ਵਾਲੇ ਦੋ ਭਾਈਚਾਰਿਆਂ ਦੇ ਲੋਕ ਅਚਾਨਕ ਦੁਸ਼ਮਣ ਬਣ ਗਏ ਅਤੇ ਇਸ ਵੰਡ ਨੇ ਦੋਹਾਂ ਭਾਈਚਾਰਿਆਂ ਦੇ ਲੋਕਾਂ ਦੇ ਦਿਲਾਂ ਵਿਚ ਨਫਰਤ ਦੀ ਅਜਿਹੀ ਖਾਰ ਪੈਦਾ ਕੀਤੀ ਕਿ ਉਹ ਅੱਜ ਤਕ ਨਹੀਂ ਮਿਟੀ। ਵੰਡ ਦੇ ਇਸ ਦੁਖਦਾਈ ਇਤਿਹਾਸ ਵਿਚ 15 ਜੂਨ ਦਾ ਦਿਨ ਮਹੱਤਵਪੂਰਨ ਹੈ, ਕਿਉਂਕਿ ਕਾਂਗਰਸ ਨੇ 1947 'ਚ 14-15 ਜੂਨ ਨੂੰ ਨਵੀਂ ਦਿੱਲੀ ਵਿਚ ਹੋਏ ਆਪਣੇ ਸੈਸ਼ਨ 'ਚ ਵੰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਆਜ਼ਾਦੀ ਦੀ ਆੜ ਵਿਚ ਅੰਗਰੇਜ਼ ਭਾਰਤ ਨੂੰ ਕਦੇ ਨਾ ਭਰਨ ਵਾਲਾ ਇਕ ਜ਼ਖਮ ਦੇ ਗਏ।

ਭਾਰਤ ਦੀ ਵੰਡ ਦਾ ਪ੍ਰਸਤਾਵ ਹੀ ਨਹੀਂ, ਦੇਸ਼-ਦੁਨੀਆ ਦੇ ਇਤਿਹਾਸ ਵਿਚ 15 ਜੂਨ ਨੂੰ ਕਈ ਘਟਨਾਵਾਂ ਵਾਪਰੀਆਂ ਜੋ ਇਸ ਤਰ੍ਹਾਂ ਹਨ—
1896— ਜਾਪਾਨ ਦੇ ਇਤਿਹਾਸ ਦੇ ਸਭ ਤੋਂ ਵਿਨਾਸ਼ਕਾਰੀ ਭੂਚਾਲ ਅਤੇ ਉਸ ਦੇ ਬਾਅਦ ਉਠੀ ਸੁਨਾਮੀ ਨੇ 22,000 ਲੋਕਾਂ ਦੀ ਜਾਨ ਲੈ ਲਈ।
1908— ਕਲਕੱਤਾ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ।
1947— ਅਖਿਲ ਭਾਰਤੀ ਕਾਂਗਰਸ ਨੇ ਨਵੀਂ ਦਿੱਲੀ 'ਚ ਭਾਰਤ ਦੀ ਵੰਡ ਲਈ ਬ੍ਰਿਟਿਸ਼ ਯੋਜਨਾ ਸਵੀਕਾਰ ਕੀਤਾ।
1954— ਯੂਰਪ ਦੇ ਫੁੱਟਬਾਲ ਸੰਗਠਨ 'ਯੂਨੀਅਨ ਆਫ ਯੂਰਪੀਅਨ ਫੁੱਟਬਾਲ ਐਸੋਸੀਏਸ਼ਨ' ਦਾ ਗਠਨ।
1971— ਬ੍ਰਿਟੇਨ ਦੀ ਸੰਸਦ 'ਚ ਵੋਟਾਂ ਤੋਂ ਬਾਅਦ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਦੁੱਧ ਦੇਣ ਦੀ ਯੋਜਨਾ ਨੂੰ ਖਤਮ ਕਰਨ ਦਾ ਪ੍ਰਸਤਾਵ। ਹਾਲਾਂਕਿ ਭਾਰੀ ਵਿਰੋਧ ਕਾਰਨ ਇਸ ਨੂੰ ਸਤੰਬਰ ਵਿਚ ਹੀ ਲਾਗੂ ਕੀਤਾ ਜਾ ਸਕਿਆ।
1982— ਫਾਕਲੈਂਡ 'ਚ ਅਰਜਨਟੀਨਾ ਦੀ ਫੌਜ ਨੇ ਬ੍ਰਿਟਿਸ਼ ਫੌਜ ਦੇ ਸਾਹਮਣੇ ਗੋਡੇ ਟੇਕੇ।
1988— ਨਾਸਾ ਨੇ ਸਪੇਸ ਵਾਹਨ ਐੱਸ-213 ਲਾਂਚ ਕੀਤਾ।
1994— ਇਜ਼ਰਾਇਲ ਅਤੇ ਵੈਟੀਕਨ ਸਿਟੀ ਵਿਚ ਡਿਪਲੋਮੈਟ ਸੰਬੰਧ ਸਥਾਪਤ ਹੋਏ।
1999— ਲੌਕਰਬੀ ਪੈਨ ਏ.ਐੱਮ. ਜਹਾਜ਼ ਹਾਦਸੇ ਲਈ ਲੀਬੀਆ 'ਤੇ ਮੁਕੱਦਮਾ ਚਲਾਉਣ ਦੀ ਅਮਰੀਕੀ ਆਗਿਆ।
2001— ਸ਼ੰਘਾਈ 5 ਸ਼ੰਘਾਈ ਸਹਿਯੋਗ ਸੰਗਠਨ ਦਾ ਨਾਂ ਦਿੱਤਾ ਗਿਆ। ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਮੈਂਬਰਸ਼ਿਪ ਨਾ ਦੇਣ ਦਾ ਫੈਸਲਾ।
2004— ਬ੍ਰਿਟੇਨ ਨਾਲ ਪਰਮਾਣੂ ਸਹਿਯੋਗ ਨੂੰ ਰਾਸ਼ਟਰਪਤੀ ਬੁਸ਼ ਦੀ ਮਨਜ਼ੂਰੀ ਮਿਲੀ।


Tanu

Content Editor

Related News